ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਗੜਦੇ ਹਾਲਾਤ ’ਤੇ ਐਤਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਚ ਪੱਧਰੀ ਬੈਠਕ ਕੀਤੀ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਹੋਈ ਬੈਠਕ ਵਿਚ ਸਿਹਤ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਨੀਤੀ ਕਮਿਸ਼ਨ ਨਾਲ ਜੁੜੇ ਡਾਕਟਰ ਵਿਨੋਦ ਪਾਲ ਆਦਿ ਵੱਡੇ ਅਧਿਕਾਰੀ ਸ਼ਾਮਲ ਰਹੇ। ਬੈਠਕ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੇ ਕਿਹਾ ਕਿ ਕੁਝ ਸੂਬਿਆਂ ਵਿਚ ਕੇਸਾਂ ’ਚ ਵਾਧੇ ਲਈ ਕੋਰੋਨਾ ਦਾ ਨਵਾਂ ਸਟ੍ਰੇਨ ਦਾ ਯੋਗਦਾਨ ਹੈ। ਸਮੀਖਿਆ ਬੈਠਕ ਦੌਰਾਨ ਦੱਸਿਆ ਗਿਆ ਕਿ 10 ਸੂਬਿਆਂ ਵਿਚ ਵਾਇਰਸ ਦੇ ਕੇਸਾਂ, ਮੌਤਾਂ ਦੀ ਗਿਣਤੀ ’ਚ ਵਾਧਾ ਖ਼ਤਰਨਾਕ ਦਰ ਵੱਲ ਧਿਆਨ ਦਿਵਾਇਆ, ਜੋ ਕਿ ਕੁੱਲ ਕੇਸਾਂ ਦਾ 91 ਫ਼ੀਸਦੀ ਤੋਂ ਵਧੇਰੇ ਹਨ।
ਇਹ ਵੀ ਪੜ੍ਹੋ : ‘ਬੇਲਗਾਮ’ ਹੋਇਆ ਕੋਰੋਨਾ, 24 ਘੰਟਿਆਂ ’ਚ ਆਏ 93 ਹਜ਼ਾਰ ਤੋਂ ਵੱਧ ਨਵੇਂ ਕੇਸ
ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਟੀ ਦੀ ਰਣਨੀਤੀ ’ਤੇ ਜ਼ੋਰ ਦਿੱਤਾ ਹੈ। ਇਸ ਵਿਚ ਟੈਸਟਿੰਗ, ਟ੍ਰੇਸਿੰਗ, ਟ੍ਰੀਟਮੈਂਟ, ਕੋਵਿਡ ਲਈ ਉੱਚਿਤ ਵਿਵਹਾਰ ਅਤੇ ਟੀਕਾਕਰਨ ਨੂੰ ਗੰਭੀਰਤਾ ਤੇ ਵਚਨਬੱਧਤਾ ਨਾਲ ਲਾਗੂ ਕੀਤੀ ਜਾਵੇ ਤਾਂ ਇਹ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਵਿਚ ਪ੍ਰਭਾਵੀ ਹੋਵੇਗੀ। ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਸਥਾਈ ਰੂਪ ਨਾਲ ਕੋਵਿਡ-19 ਦੇ ਪ੍ਰਬੰਧਨ ਲਈ ਲੋਕਾਂ ’ਚ ਜਾਗਰੂਕਤਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦੇ ਵਿਗੜਦੇ ਹਾਲਾਤ, ਪੀ. ਐੱਮ. ਮੋਦੀ ਨੇ ਬੁਲਾਈ ਉੱਚ ਪੱਧਰੀ ਮੀਟਿੰਗ
ਕੋਵਿਡ ਪ੍ਰਬੰਧਨ ਲਈ ਜਨ ਹਿੱਸੇਦਾਰੀ ਅਤੇ ਜਨ ਅੰਦੋਲਨ ਜਾਰੀ ਰੱਖਣ ਦੀ ਲੋੜ ਹੈ। ਇਸ ਦੇ ਨਾਲ ਹੀ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟੀਕਿਆਂ ਦੀ ਉੱਚਿਤ ਮਾਤਰਾ ਨੂੰ ਸੁਰੱਖਿਅਤ ਰੱਖਿਆ ਜਾਵੇ। ਹੋਰ ਦੇਸ਼ਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਸਾਰੀਆਂ ਕੋਸ਼ਿਸ਼ਾਂ ਜਾਰੀ ਹਨ। ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ 100 ਫ਼ੀਸਦੀ ਮਾਸਕ ਦੀ ਵਰਤੋਂ, ਵਿਅਕਤੀਗਤ ਸਵੱਛਤਾ ਅਤੇ ਕੋਵਿਡ-19 ਲਈ ਉੱਚਿਤ ਵਤੀਰੇ ਲਈ ਜਨਤਕ ਥਾਵਾਂ/ਕੰਮ ਵਾਲੀਆਂ ਥਾਵਾਂ ਦੇ ਨਾਲ ਇਕ ਵਿਸ਼ੇਸ਼ ਮੁਹਿੰਮ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ ! ਫੋਨ 'ਤੇ ਗੱਲ ਕਰਦੇ ਹੋਏ ਨਰਸ ਨੇ ਜਨਾਨੀ ਨੂੰ 2 ਵਾਰ ਲਗਾ ਦਿੱਤਾ ਕੋਰੋਨਾ ਦਾ ਟੀਕਾ
ਛੱਤੀਸਗੜ੍ਹ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਦਿੱਤਾ ਜਾਵੇਗਾ ਜਵਾਬ: ਸ਼ਾਹ
NEXT STORY