ਕਾਨਪੁਰ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਅਜਿਹੇ 'ਚ ਇਸ ਮਹਾਮਾਰੀ ਦੀ ਰੋਕਥਾਮ ਲਈ ਦੇਸ਼ 'ਚ ਟੀਕਾਕਰਨ ਪ੍ਰਕਿਰਿਆ ਕਾਫ਼ੀ ਜ਼ੋਰਾਂ ਨਾਲ ਚੱਲ ਰਹੀ ਹੈ ਪਰ ਟੀਕਾਕਰਨ ਦੌਰਾਨ ਹੋਈ ਲਾਪਰਵਾਹੀ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਹ ਕਾਫ਼ੀ ਹੈਰਾਨ ਕਰਨ ਵਾਲੀ ਹੈ। ਉੱਤਰ ਪ੍ਰਦੇਸ਼ ਦੇ ਇਕ ਸਿਹਤ ਕੇਂਦਰ 'ਚ ਮੋਬਾਇਲ 'ਤੇ ਗੱਲ ਕਰਨ ਦੇ ਚੱਕਰ 'ਚ ਨਰਸ ਨੇ ਇਕ ਜਨਾਨੀ ਨੂੰ ਇਕ ਹੀ ਸਮੇਂ 'ਚ 2 ਵਾਰ ਕੋਵਿਡ ਦਾ ਟੀਕਾ ਲਗਾ ਦਿੱਤਾ।
ਇਹ ਵੀ ਪੜ੍ਹੋ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਰਿਵਾਰ ਸਮੇਤ ਲਗਵਾਇਆ ਕੋਰੋਨਾ ਦਾ ਟੀਕਾ
ਇਹ ਹੈ ਪੂਰਾ ਮਾਮਲਾ
ਇਹ ਮਾਮਲਾ ਕਾਨਪੁਰ ਦੇ ਇਕ ਦੇਹਾਤ ਜ਼ਿਲ੍ਹੇ ਮੰਡੋਲੀ ਦਾ ਹੈ। ਇੱਥੇ ਪੀ.ਐੱਚ.ਸੀ. 'ਚ ਤਾਇਨਾਤ ਅਰਚਨਾ ਨੂੰ ਸਿਹਤ ਕੇਂਦਰ 'ਚ ਵੈਕਸੀਨ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਉਸ ਨੇ ਫੋਨ 'ਤੇ ਗੱਲ ਕਰਨ ਦੇ ਚੱਕਰ 'ਚ ਪਿੰਡ ਦੀ ਇਕ ਜਨਾਨੀ ਜਿਸ ਦਾ ਨਾਮ ਕਮਲੇਸ਼ ਹੈ, ਉਸ ਨੂੰ 2 ਵਾਰ ਟੀਕਾ ਲਗਾ ਦਿੱਤਾ। 2 ਵਾਰ ਟੀਕਾ ਲੱਗਣ ਕਾਰਨ ਉਸ ਦੇ ਹੱਥ 'ਚ ਸੋਜ ਵੀ ਆ ਗਈ ਅਤੇ ਉਸ ਨੂੰ ਦਰਦ ਵੀ ਹੋ ਰਿਹਾ ਹੈ। ਅਜਿਹੇ 'ਚ ਜਦੋਂ ਜਨਾਨੀ ਨੇ ਨਰਸ ਅਰਚਨਾ ਤੋਂ ਪੁੱਛਿਆ ਕਿ ਉਸ 2 ਵਾਰ ਟੀਕਾ ਕਿਉਂ ਲੱਗਾ ਹੈ ਤਾਂ ਅਰਚਨਾ ਨੇ ਉਸ ਨੂੰ ਕਹਿ ਦਿੱਤਾ ਕਿ ਉਹ ਗਲਤੀ ਨਾਲ ਲੱਗ ਗਿਆ। ਇੰਨਾ ਹੀ ਨਹੀਂ ਉਸ ਨੇ ਪੀੜਤਾ ਨੂੰ ਫਟਕਾਰ ਵੀ ਲਗਾਈ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਵਧੀ ਰਫ਼ਤਾਰ, ਇਕ ਦਿਨ ’ਚ ਆਏ 89 ਹਜ਼ਾਰ ਤੋਂ ਪਾਰ ਕੇਸ
ਇਸ ਲਾਪਰਵਾਹੀ 'ਤੇ ਪ੍ਰਸ਼ਾਸਨ ਚੁੱਪ
ਟੀਕਾਕਰਨ ਦੌਰਾਨ ਹੋਈ ਲਾਪਰਵਾਹੀ ਨੂੰ ਲੈ ਕੇ ਜਦੋਂ ਇਕ ਮੀਡੀਆ ਹਾਊਸ ਨੇ ਉੱਥੋਂ ਦੇ ਸਿਹਤ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਫੋਨ 'ਤੇ ਤਾਂ ਗੱਲ ਕਰ ਲਈ ਪਰ ਜਦੋਂ ਉਸ ਨੂੰ ਕਿਹਾ ਗਿਆ ਕਿ ਆਨ ਕੈਮਰਾ ਗੱਲ ਕਰੇ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਉੱਥੇ ਹੀ ਪ੍ਰਸ਼ਾਸਨ ਨੇ ਵੀ ਇਸ ਮਾਮਲੇ 'ਤੇ ਚੁੱਪੀ ਬਣਾ ਰੱਖੀ ਹੈ।
ਨੋਟ : ਨਰਸ ਦੀ ਇਸ ਲਾਪਰਵਾਹੀ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ਰਦ ਪਵਾਰ ਨੂੰ ਹਸਪਤਾਲ ’ਚੋਂ ਮਿਲੀ ਛੁੱਟੀ
NEXT STORY