ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਦੱਖਣੀ-ਪੱਛਮੀ ਦਿੱਲੀ ਦੇ ਕਾਪਸਹੇੜਾ ਇਲਾਕੇ ਵਿਚ ਸ਼ਨੀਵਾਰ ਨੂੰ ਇਕ ਹੀ ਇਮਾਰਤ ਦੇ 41 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਾਪਸਹੇੜਾ ਇਲਾਕੇ ਦੀ 'ਠੇਕੇ ਵਾਲੀ ਗਲੀ' ਵਿਚ ਇਕ ਹੀ ਇਮਾਰਤ ਵਿਚ ਪਾਏ ਗਏ 41 ਕੋਰੋਨਾ ਵਾਇਰਸ ਮਰੀਜ਼ਾਂ ਦੇ ਪਿਛੇ ਕਿਤੇ ਨਾ ਕਿਤੇ ਸੰਘਣੀ ਆਬਾਦੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੱਖਣੀ-ਪੱਛਮੀ ਦਿੱਲੀ ਦੇ ਜ਼ਿਲਾ ਮੈਜਿਸਟ੍ਰੇਟ ਰਾਹੁਲ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਇਕ ਹੀ ਇਮਾਰਤ ਵਿਚ ਜੋ 41 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਹ ਸਾਰੇ ਇਕ ਹੀ ਟਾਇਲਟ ਦਾ ਇਸਤੇਮਾਲ ਕਰ ਰਹੇ ਸਨ। ਮੈਜਿਸਟ੍ਰੇਟ ਮੁਤਾਬਕ ਉੱਥੇ ਕਰੀਬ 200 ਲੋਕ ਰਹਿੰਦੇ ਹਨ। ਛੋਟੇ ਮਕਾਨ ਅਤੇ ਸੰਘਣੀ ਆਬਾਦੀ ਦੀ ਵਜ੍ਹਾ ਕਰ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਦੇ ਬਰਾਬਰ ਸੀ। ਇਸ ਤੋਂ ਇਲਾਵਾ ਕਾਪਸਹੇੜਾ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਣ ਦਾ ਵੀ ਖਦਸ਼ਾ ਹੈ।
ਕੀ ਹੈ ਪੂਰਾ ਮਾਮਲਾ—
ਦਿੱਲੀ ਦੇ ਕਾਪਸਹੇੜਾ ਇਲਾਕੇ ਵਿਚ ਇਕ ਇਮਾਰਤ ਵਿਚ 18 ਅਪ੍ਰੈਲ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਸੰਘਣੀ ਆਬਾਦੀ ਹੋਣ ਕਰ ਕੇ ਪ੍ਰਸ਼ਾਸਨ ਨੇ 19 ਅਪ੍ਰੈਲ ਨੂੰ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਇਸ ਤੋਂ ਬਾਅਦ 95 ਲੋਕਾਂ ਦੇ ਸੈਂਪਲ 20 ਅਪ੍ਰੈਲ ਨੂੰ ਅਤੇ 80 ਲੋਕਾਂ ਦੇ ਸੈਂਪਲ 21 ਅਪ੍ਰੈਲ ਨੂੰ ਨੋਇਡਾ ਦੀ ਐੱਨ. ਆਈ. ਬੀ. ਲੈਬ ਵਿਚ ਭੇਜੇ ਗਏ ਸਨ। ਕੁੱਲ ਮਿਲਾ ਕੇ 175 ਲੋਕਾਂ ਦੇ ਸੈਂਪਲ 'ਚੋਂ 67 ਲੋਕਾਂ ਦੇ ਸੈਂਪਲ ਦੀ ਰਿਪੋਰਟ ਸ਼ਨੀਵਾਰ ਨੂੰ ਆਈ। ਇਨ੍ਹਾਂ 'ਚੋਂ 41 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਅਜੇ ਕੁਝ ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।
Alert! ਦੇਸ਼ ਵਿਚ ਨਵੇਂ ਤਰੀਕੇ ਨਾਲ ਹੋ ਰਹੀ ਸਾਈਬਰ ਧੋਖਾਧੜੀ, ਹੋ ਜਾਓ ਸਾਵਧਾਨ
NEXT STORY