ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਇੱਕ ਰੱਬ ਦਾ ਕਹਿਰ ਹੈ ਅਤੇ ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਪ੍ਰਭਾਵਿਤ ਹੋਈ ਹੈ। ਇਸ ਨਾਲ ਚਾਲੂ ਵਿੱਤ ਸਾਲ 'ਚ ਜੀ.ਐੱਸ.ਟੀ. ਦੀ ਰੈਵਨਿਊ ਪ੍ਰਾਪਤੀ 'ਚ 2.35 ਲੱਖ ਕਰੋੜ ਰੁਪਏ ਦੀ ਕਮੀ ਦਾ ਅਨੁਮਾਨ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀਰਵਾਰ ਨੂੰ ਜੀ.ਐੱਸ.ਟੀ. ਕੌਂਸਲ ਦੀ 41ਵੀਂ ਬੈਠਕ ਤੋਂ ਬਾਅਦ ਕਿਹਾ ਕਿ ਜੀ.ਐੱਸ.ਟੀ. ਦੀ ਕਮੀ ਕਾਰਨ ਸੂਬਿਆਂ ਨੂੰ ਜੋ ਮੁਆਵਜ਼ਾ ਮਿਲਦਾ ਹੈ। ਕੇਂਦਰ ਉਸ ਦਾ ਭੁਗਤਾਨ ਕਰੇਗਾ। ਕੇਂਦਰ ਦੇ ਮੁਲਾਂਕਣ ਦੇ ਅਨੁਸਾਰ ਚਾਲੂ ਵਿੱਤ ਸਾਲ 'ਚ ਤੋੜ ਦੇ ਰੂਪ 'ਚ ਸੂਬਿਆਂ ਨੂੰ 3 ਲੱਖ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਇਸ 'ਚੋਂ 65,000 ਕਰੋੜ ਰੁਪਏ ਦੀ ਭਰਪਾਈ ਜੀ.ਐੱਸ.ਟੀ. ਦੇ ਅਨੁਸਾਰ ਲਗਾਏ ਗਏ ਸੈੱਸ ਤੋਂ ਪ੍ਰਾਪਤ ਰਾਸ਼ੀ ਤੋਂ ਹੋਵੇਗੀ। ਇਸ ਲਈ ਕੁਲ 2.35 ਲੱਖ ਕਰੋੜ ਰੁਪਏ ਦੀ ਕਮੀ ਰਹਿਣ ਦਾ ਅਨੁਮਾਨ ਹੈ।
ਕੇਂਦਰ ਦੇ ਅਨੁਸਾਰ 2.35 ਲੱਖ ਕਰੋੜ ਰੁਪਏ 'ਚੋਂ 97,000 ਕਰੋੜ ਰੁਪਏ ਦੀ ਕਮੀ ਜੀ.ਐੱਸ.ਟੀ. ਠੀਕ ਢੰਗ ਨਾਲ ਨਹੀਂ ਵਸੂਲੇ ਜਾਣ ਦੇ ਕਾਰਨ ਹੈ। ਜਦੋਂ ਕਿ ਬਾਕੀ ਦਾ ਕਾਰਨ ਕੋਵਿਡ-19 ਦਾ ਅਰਥ ਵਿਵਸਥਾ 'ਤੇ ਪ੍ਰਭਾਵ ਹੈ। ਸੀਤਾਰਮਣ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਗ਼ੈਰ-ਮਾਮੂਲੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਇਸ ਨਾਲ ਅਰਥ ਵਿਵਸਥਾ 'ਚ ਗਿਰਾਵਟ ਤੱਕ ਆ ਸਕਦੀ ਹੈ।
ਪਾਕਿ ਫੌਜੀਆਂ ਨੇ LoC 'ਤੇ ਪੁੰਛ ਜ਼ਿਲ੍ਹੇ ਦੇ ਇਲਾਕਿਆਂ 'ਚ ਕੀਤੀ ਗੋਲਾਬਾਰੀ
NEXT STORY