ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਨਿਰਦੇਸ਼ ਦਿੱਤਾ ਹੈ ਕਿ ਕੋਵਿਡ-19 (ਕੋਰੋਨਾ ਵਾਇਰਸ) ਦੇ ਕਹਿਰ ਦੇ ਮੱਦੇਨਜ਼ਰ ਕੋਰਟ ਦਾ ਕੰਮ ਸੀਮਤ ਰਹੇਗਾ ਅਤੇ ਉਚਿਤ ਗਿਣਤੀ ਦੀ ਬੈਂਚ ਤਤਕਾਲ ਮਾਮਲਿਆਂ 'ਤੇ ਹੀ ਸੁਣਵਾਈ ਕਰੇਗੀ। ਨੋਟਿਫਿਕੇਸ਼ਨ 'ਚ ਕਿਹਾ ਗਿਆ ਹੈ ਕਿ 'ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਦੀ ਸਮੀਖਿਆ ਕਰਨ ਅਤੇ ਮੈਡੀਕਲ ਪੇਸ਼ੇਵਰਾਂ ਸਣੇ ਜਨਤਕ ਸਿਹਤ ਮਾਹਰਾਂ ਦੀ ਰਾਏ ਨੂੰ ਦੇਖਦੇ ਹੋਏ ਸਾਰੇ ਵਕੀਲਾਂ, ਅਦਾਲਤ ਦੇ ਕਰਮਚਾਰੀਆਂ, ਸੁਰੱਖਿਆ ਅਤੇ ਸੋਪਰਟ ਸਟਾਫ ਕਰਮਚਾਰੀ, ਵਿਦਿਆਰਥੀ, ਇੰਟਰਨ ਅਤੇ ਮੀਡੀਆ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਮਰੱਥ ਅਧਿਕਾਰੀ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਦਾਲਤਾਂ ਦੇ ਕੰਮ ਨੂੰ ਤਤਕਾਲ ਮਾਮਲਿਆਂ ਦੀ ਸੁਣਵਾਈ ਤਕ ਸੀਮਤ ਰੱਖਿਆ ਜਾਵੇਗਾ।
ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਗਿਆ ਹੈ ਕਿ ਮੁਕੱਦਮਿਆਂ 'ਚ ਪੇਸ਼ ਹੋਣ ਵਾਲੇ ਵਕੀਲਾਂ ਨੂੰ ਛੱਡ ਕੇ ਤਰਕ ਲਈ ਜਾਂ ਮੌਖਿਕ ਪੇਸ਼ਕਾਰੀ ਦੇਣ ਲਈ ਜਾਂ ਸਿਰਫ ਮੁਕੱਦਮੇਬਾਜੀ ਨਾਲ ਸਹਾਇਤਾ ਕਰਨ ਲਈ ਅਦਾਲਤ ਰੂਮ 'ਚ ਕਿਸੇ ਵੀ ਵਿਅਕਤੀ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਸਿਰਫ ਮਾਮਲਿਆਂ ਨੂੰ ਸੁਣਨ ਵਾਲੇ ਅਧਿਕਾਰੀ ਸਾਹਮਣੇ ਮਾਮਲਿਆਂ ਦਾ ਜ਼ਿਕਰ ਕੀਤਾ ਜਾਵੇਗਾ। ਸਿਹਤ ਲਈ ਸੁਰੱਖਿਆ ਉਪਾਆਂ ਦੇ ਮਹੱਤਵ ਨੂੰ ਧਿਆਨ 'ਚ ਰੱਖਦੇ ਹੋਏ, ਸਾਰੇ ਸਬੰਧਿਤਾਂ ਨੂੰ ਅਪੀਲ ਹੈ ਕਿ ਉਹ ਸਾਰਿਆਂ ਦੇ ਹਿਤ 'ਚ ਡਿਊਟੀ 'ਤੇ ਮੌਜੂਦ ਕਰਮਚਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰਨ। ਭਾਰਤ ਦੇ ਮੁੱਖ ਜੱਜ ਐਸ.ਏ. ਬੋਬੜੇ ਨੇ ਭਾਰਤ 'ਚ ਕੋਰੋਨਾ ਵਾਇਰਸ ਦੇ ਕਹਿਰ ਵਿਚਾਲੇ ਵੀਰਵਾਰ ਨੂੰ ਆਪਣੇ ਰਿਹਾਇਸ਼ 'ਤੇ ਇਕ ਜ਼ਰੂਰੀ ਬੈਠਕ ਰੱਖੀ ਸੀ।
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ, ਫਿਰ ਦਿੱਲੀ ਪੁੱਜੇ ਨਵਜੋਤ ਸਿੱਧੂ
NEXT STORY