ਗਵਾਲੀਅਰ— ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ ਮਹਾਰਾਜ ਬਾੜਾ ਸਥਿਤ ਪੁਰਾਣੇ ਸਰਕਾਰੀ ਭਵਨ ’ਤੇ ਕੁਝ ਕਾਮੇ ਹਾਈਡਰੋਲਿਕ ਮਸ਼ੀਨ ਦੀ ਮਦਦ ਨਾਲ ਤਿਰੰਗਾ ਲਾ ਰਹੇ ਸਨ। ਹਾਈਡਰੋਲਿਕ ਮਸ਼ੀਨ ਦੀ ਕਰੇਨ ਦਾ ਇਕ ਹਿੱਸਾ ਟੁੱਟ ਗਿਆ। ਇਸ ਹਾਦਸੇ ਵਿਚ 3 ਕਾਮਿਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ ਹਨ। ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਲੋਕਾਂ ਨੇ ਤੁਰੰਤ ਐਂਬੂਲੈਂਸ ਬੁਲਾਈ। ਸੂਚਨਾ ਮਿਲਦੇ ਹੀ ਪੁਲਸ ਅਤੇ ਆਲਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ।

ਮਿ੍ਰਤਕ ਅਤੇ ਜ਼ਖਮੀ ਨਗਰ ਨਿਗਮ ਦੇ ਕਾਮੇ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਬਾੜੇ ’ਚ ਤਣਾਅ ਦੀ ਸਥਿਤੀ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਤਿਹਾਸਕ ਪੋਸਟ ਆਫ਼ਿਸ ਬਿਲਡਿੰਗ ’ਤੇ ਕਰੇਨ ਦੀ ਮਦਦ ਨਾਲ ਤਿਰੰਗਾ ਲਾਉਂਦੇ ਸਮੇਂ ਕਰੀਬ 60 ਫੁੱਟ ਦੀ ਉੱਚਾਈ ’ਤੇ ਕਰੇਨ ਦੀ ਹਾਈਡਰੋਲਿਕ ਮਸ਼ੀਨ ਦਾ ਪਲੇਟਫਾਰਮ ਟੁੱਟ ਗਿਆ।

ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਦੇ ਜੈਕ ’ਚ ਕੁਝ ਖਰਾਬੀ ਆ ਗਈ ਅਤੇ ਕੈਬਿਨ ’ਚ ਸਵਾਰ 3 ਕਾਮੇ ਡਿੱਗ ਗਏ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 3 ਹੋਰ ਕਾਮੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਸੂਤਰਾਂ ਮੁਤਾਬਕ ਕੋਤਵਾਲੀ ਥਾਣਾ ਖੇਤਰ ਵਿਚ ਵਾਪਰੇ ਇਸ ਹਾਦਸੇ ਵਿਚ ਪ੍ਰਦੀਪ ਰਾਜੌਰੀਆ, ਕੁਲਦੀਪ ਅਤੇ ਵਿਨੋਦ ਸ਼ਰਮਾ ਨਾਂ ਦੇ ਕਾਮਿਆਂ ਦੀ ਮੌਤ ਹੋ ਗਈ।

ਇਸ ਦਰਮਿਆਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਜ਼ਰੀਏ ਕਿਹਾ ਕਿ ਗਵਾਲੀਅਰ ਵਿਚ ਮਹਾਰਾਜ ਬਾੜਾ ਸਥਿਤ ਪੋਸਟ ਆਫ਼ਿਸ ’ਤੇ ਮਸ਼ੀਨ ਅਨਲੋਡ ਕਰਦੇ ਸਮੇਂ ਵਾਪਰੇ ਹਾਦਸੇ ਵਿਚ ਤਿੰਨ ਕਾਮਿਆਂ ਦੇ ਦਿਹਾਂਤ ਅਤੇ 3 ਹੋਰਨਾਂ ਦੇ ਜ਼ਖਮੀ ਹੋਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਪਰਮਾਤਮਾ ਤੋਂ ਮਰਹੂਮ ਆਤਮਾਵਾਂ ਦੀ ਸ਼ਾਂਤੀ, ਪਰਿਵਾਰਾਂ ਨੂੰ ਹੌਂਸਲਾ ਦੇਣ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਹੈ। ਦੱਸ ਦੇਈਏ ਕਿ ਆਜ਼ਾਦੀ ਦਿਹਾੜੇ ਮੌਕੇ ਗਵਾਲੀਅਰ ਦੀਆਂ ਇਤਿਹਾਸਕ ਇਮਾਰਤਾਂ ’ਤੇ ਤਿਰੰਗਾ ਲਹਿਰਾਉਣ ਦੀ ਪਰੰਪਰਾ ਹੈ। ਇਸ ਲਈ ਕਰੇਨ ਦੀ ਮਦਦ ਨਾਲ ਤਿਰੰਗਾ ਲਾਇਆ ਜਾ ਰਿਹਾ ਸੀ।
75ਵਾਂ ਆਜ਼ਾਦੀ ਦਿਹਾੜਾ: ਲਾਲ ਕਿਲ੍ਹੇ ਦੀ ਸਖ਼ਤ ਸੁਰੱਖਿਆ, ਪਹਿਲੀ ਵਾਰ ਬਣਾਈ ਗਈ ਕੰਟੇਨਰ ਦੀ ਕੰਧ
NEXT STORY