ਨਵੀਂ ਦਿੱਲੀ- ਦਿੱਲੀ 'ਚ ਪਿਛਲੇ 2 ਸਾਲਾਂ ਦੇ ਮੁਕਾਬਲੇ 2025 ਦੀ ਪਹਿਲੀ ਤਿਮਾਹੀ 'ਚ ਕਈ ਵੱਡੇ ਅਪਰਾਧਾਂ, ਖਾਸ ਕਰਕੇ ਸੜਕ 'ਤੇ ਹੋਣ ਵਾਲੇ ਅਪਰਾਧ ਅਤੇ ਜਬਰ ਜ਼ਿਨਾਹ ਦੇ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਪੁਲਸ ਦੇ ਅੰਕੜਿਆਂ ਅਨੁਸਾਰ, 2025 'ਚ ਝਪਟਮਾਰੀ ਦੀਆਂ ਘਟਨਾਵਾਂ 'ਚ ਭਾਰੀ ਗਿਰਾਵਟ ਆਈ। ਸਾਲ 2023 'ਚ 1,812 ਅਤੇ 2024 'ਚ 1,925 ਮਾਮਲੇ ਸਾਹਮਣੇ ਆਏ, ਜੋ ਇਸ ਸਾਲ ਘੱਟ ਕੇ 1,199 ਰਹਿ ਗਏ। ਇਹ ਅੰਕੜੇ 2023 ਤੋਂ ਬਾਅਦ ਅਪਰਾਧ 'ਚ 33.82 ਫੀਸਦੀ ਦੀ ਕਮੀ ਅਤੇ ਪਿਛਲੇ ਸਾਲ ਨਾਲੋਂ 37.69 ਫੀਸਦੀ ਦੀ ਕਮੀ ਦਰਸਾਉਂਦੇ ਹਨ। ਰਾਜਧਾਨੀ ਦਿੱਲੀ 'ਚ ਲੁੱਟਖੋਹ ਦੇ ਮਾਮਲਿਆਂ 'ਚ ਸਾਲ 2024 'ਚ (424 ਮਾਮਲੇ) ਵਾਧਾ ਦਰਜ ਕੀਤਾ ਗਿਆ , ਜਦੋਂ ਕਿ 2023 'ਚ 375 ਮਾਮਲੇ ਸਨ ਅਤੇ ਫਿਰ 2025 'ਚ 315 ਮਾਮਲਿਆਂ 'ਚ ਤੇਜ਼ੀ ਨਾਲ ਗਿਰਾਵਟ ਆਈ- ਜੋ ਕਿ 2023 ਦੇ ਮੁਕਾਬਲੇ 16 ਫੀਸਦੀ ਦੀ ਕਮੀ ਹੈ ਅਤੇ 2024 ਦੇ ਮੁਕਾਬਲੇ 25.7 ਫੀਸਦੀ ਦੀ ਕਮੀ ਹੈ।
ਇਹ ਵੀ ਪੜ੍ਹੋ : ਜਾਇਦਾਦ ਵਿਵਾਦ 'ਚ ਗੋਦ ਲਏ ਪੁੱਤਰ ਸਬੰਧੀ ਦਾਅਵਾ ਖਾਰਜ; SC ਨੇ ਕਿਹਾ-ਇਰਾਦਾ ਧੀਆਂ ਦਾ ਹੱਕ ਮਾਰਨ ਦਾ ਹੈ
ਜਬਰ ਜ਼ਿਨਾਹ ਦੇ ਮਾਮਲਿਆਂ 'ਚ ਵੀ 2025 'ਚ ਕਮੀ ਹੋਈ, ਕਿਉਂਕਿ ਇਸ ਦੇ 370 ਮਾਮਲੇ ਦਰਜ ਕੀਤੇ ਗਏ, ਜੋ 2023 'ਚ 422 ਸਨ। ਇਸੇ ਤਰ੍ਹਾਂ ਅਗਵਾ ਦੇ ਘੱਟ ਮਾਮਲੇ (1360) ਦਰਜ ਕੀਤੇ ਗਏ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ 'ਚ 1,393 ਮਾਮਲੇ ਦਰਜ ਕੀਤੇ ਗਏ ਸਨ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਪਿਛਲੇ 2 ਸਾਲਾਂ 'ਚ ਮਾਮਲਿਆਂ 'ਚ 1.8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਪਰ ਅਜਿਹੀ ਗਿਣਤੀ ਚਿੰਤਾ ਦਾ ਵਿਸ਼ਾ ਵੀ ਹੈ।'' ਪੁਲਸ ਅਧਿਕਾਰੀ ਨੇ ਕਿਹਾ ਕਿ ਲੁੱਟਖੋਹ, ਝਪਟਮਾਰੀ ਅਤੇ ਔਰਤਾਂ ਖ਼ਿਲਾਫ਼ ਅਪਰਾਧਾਂ 'ਚ ਕਮੀ, ਗਸ਼ਤ ਵਧਾਏ ਜਾਣ, ਰਾਤ ਨੂੰ ਨਿਗਰਾਨੀ ਵਧਾਏ ਜਾਣ ਅਤੇ ਪੂਰੇ ਸ਼ਹਿਰ 'ਚ ਸਖ਼ਤ ਕਾਨੂੰਨ ਵਿਵਸਥਾ ਦੇ ਮਾਹੌਲ ਦਾ ਨਤੀਜਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਲਸ਼' ਨਾਲ ਸਜਿਆ ਰਾਮ ਮੰਦਰ ਦਾ ਸ਼ਿਖਰ, ਮੰਤਰਾਂ ਨਾਲ ਗੂੰਜ ਉੱਠਿਆ ਕੰਪਲੈਕਸ
NEXT STORY