ਕਾਂਕੇਰ, (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ’ਚ ਨਕਸਲੀ ਮੋਰਚੇ ’ਤੇ ਤਾਇਨਾਤ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਨੇ ਬੁੱਧਵਾਰ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਜਵਾਨ ਰਾਕੇਸ਼ ਕੁਮਾਰ ਮੇਰਠ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਨੂੰ ਅੰਤਾਗੜ੍ਹ ਲਿਆਂਦਾ ਗਿਆ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੰਪਨੀਆਂ 'ਚ ਮਹਿਲਾ ਡਾਇਰੈਕਟਰਾਂ ਦੀ ਗਿਣਤੀ ਬੀਤੇ 10 ਸਾਲਾਂ 'ਚ ਤਿੰਨ ਗੁਣਾ ਵਧੀ : ਸੀਤਾਰਮਨ
NEXT STORY