ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਦੋ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿਚ ਆਪਣੇ 40 ਭਾਰਤੀ ਫ਼ੌਜੀਆਂ ਨੂੰ ਗੁਆ ਦੇਣ ਵਾਲੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਉਸ ਹਮਲੇ ਦੇ ਜ਼ਿੰਮੇਦਾਰਾਂ ਨੂੰ ‘ਮੁਆਫ਼ ਨਹੀਂ ਕਰੇਗਾ’ ਅਤੇ ਜਵਾਨਾਂ ਦੀ ਸ਼ਹਾਦਤ ਨੂੰ ‘ਨਹੀਂ ਭੁੱਲੇਗਾ’। ਹਮਲੇ ਦੀ ਦੂਜੀ ਬਰਸੀ ਮੌਕੇ ਜੰਮੂ-ਕਸ਼ਮੀਰ ਦੇ ਲੇਥਪੁਰਾ ਵਿਚ ਸੀ. ਆਰ. ਪੀ. ਐੱਫ. ਦੇ ਕੈਂਪ ਵਿਚ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਦਿੱਲੀ ਵਿਚ ਸੀ. ਆਰ. ਪੀ. ਐੱਫ. ਹੈੱਡਕੁਆਰਟਰ ਤੋਂ ਡਿਜ਼ੀਟਲ ਮਾਧਿਅਮ ਤੋਂ ਸੀਨੀਅਰ ਅਧਿਕਾਰੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਸੀ. ਆਰ. ਪੀ. ਐੱਫ. ਦੇ ਡੀ. ਆਈ. ਜੀ. ਮੋਜੇਜ ਦਿਨਾਕਰਨ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਫੋਰਸ ਨੇ ਟਵੀਟ ਕੀਤਾ ਕਿ ਨਾ ਮੁਆਫ਼ ਕਰਾਂਗੇ, ਨਾ ਭੁੱਲਾਂਗੇ। ਪੁਲਵਾਮਾ ਹਮਲੇ ਵਿਚ ਰਾਸ਼ਟਰ ਲਈ ਸ਼ਹਾਦਤ ਦੇਣ ਵਾਲੇ ਸਾਡੇ ਭਰਾਵਾਂ ਨੂੰ ਸਲਾਮ। ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਅਸੀਂ ਆਪਣੇ ਵੀਰ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਨੇ 26 ਜਨਵਰੀ 2019 ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ।
ਓਧਰ ਸੀ. ਆਰ. ਪੀ. ਐੱਫ. ਦੇ ਡਾਇਰੈਕਟਰ ਜਨਰਲ ਏ. ਪੀ. ਮਾਹੇਸ਼ਵਰੀ ਨੇ ਡਿਊਟੀ ਦੇ ਸਮੇਂ ਜਾਨ ਗਵਾਉਣ ਵਾਲੇ 40 ਫ਼ੌਜੀ ਵੀਰਾਂ ਨੂੰ ਸਮਰਪਿਤ ਇਕ ਵੀਡੀਓ ਕਿਤਾਬ ਰਿਲੀਜ਼ ਵੀ ਕੀਤੀ। ਬੁਲਾਰੇ ਨੇ ਮਾਹੇਸ਼ਵਰੀ ਦੇ ਹਵਾਲੇ ਤੋਂ ਕਿਹਾ ਕਿ ਵੀਰਤਾ ਸਾਨੂੰ ਵਿਰਾਸਤ ਵਿਚ ਮਿਲੀ ਹੈ, ਜੋ ਸਾਡੇ ਰੰਗਾਂ ’ਚ ਖੂਨ ਵਾਂਗ ਦੌੜਦੀ ਹੈ। ਇਸ ਵੀਡੀਓ ਕਿਤਾਬ ਵਿਚ 80 ਕੜੀਆਂ ਅਤੇ 300 ਮਿੰਟ ਦੀ ਵਿਸ਼ਾ ਵਸਤੂ ਹੈ। ਕਿਤਾਬ ਦੀ ਇਕ-ਇਕ ਕਾਪੀ ਪੁਲਵਾਮਾ ਆਤਮਘਾਤੀ ਬੰਬ ਹਮਲੇ ਵਿਚ ਜਾਨ ਗਵਾਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਭੇਜੀ ਜਾਵੇਗੀ।
ਉੱਤਰਾਖੰਡ ਤ੍ਰਾਸਦੀ: ਗਲੇਸ਼ੀਅਰ ਹਾਦਸੇ ’ਚ 12 ਹੋਰ ਲਾਸ਼ਾਂ ਬਰਾਮਦ, ਤਸਵੀਰਾਂ ’ਚ ਵੇਖੋ ਮੰਜ਼ਰ
NEXT STORY