ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਪਿੰਡ ਸਾਗਰਪਾਲੀ ਵਿੱਚ ਕੱਚੇ ਤੇਲ ਦੇ ਵੱਡੇ ਭੰਡਾਰ ਹੋਣ ਦੀ ਸੰਭਾਵਨਾ ਸਾਹਮਣੇ ਆਈ ਹੈ। ਇਸ ਸੰਭਾਵੀ ਖੋਜ ਦੇ ਮੱਦੇਨਜ਼ਰ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਟਿਡ (ਓ.ਐਨ.ਜੀ.ਸੀ.) ਨੇ ਇੱਕ ਪਰਿਵਾਰ ਤੋਂ 12 ਵਿੱਘੇ ਜ਼ਮੀਨ ਐਕੁਆਇਰ ਕੀਤੀ ਹੈ। ਓਐਨਜੀਸੀ ਨੇ ਇਸ ਖੇਤਰ ਵਿੱਚ ਸਰਵੇਖਣ ਅਤੇ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਪ੍ਰੈਲ ਤੱਕ ਖੁਦਾਈ ਅਤੇ ਬੋਰਿੰਗ ਦਾ ਕੰਮ ਪੂਰਾ ਕਰਨ ਦੀ ਉਮੀਦ ਹੈ।
ਇਹ ਵੀ ਪੜ੍ਹੋ : ATM ਤੋਂ ਲੈ ਕੇ UPI, ਕ੍ਰੈਡਿਟ ਕਾਰਡ ਤੱਕ ਬਦਲਣਗੇ ਕਈ ਨਿਯਮ, ਜਾਣੋ ਕੀ ਹੋਵੇਗਾ ਅਸਰ
ਗੰਗਾ ਬੇਸਿਨ ਵਿੱਚ ਤੇਲ ਦੇ ਭੰਡਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਤੰਤਰਤਾ ਸੈਨਾਨੀ ਚਿੱਟੂ ਪਾਂਡੇ ਦੇ ਪਰਿਵਾਰ ਦੀ ਜ਼ਮੀਨ 'ਤੇ ਕੱਚੇ ਤੇਲ ਦੇ ਭੰਡਾਰ ਮਿਲਣ ਦੀ ਸੰਭਾਵਨਾ ਹੈ। ਇਹ ਖੋਜ ਗੰਗਾ ਬੇਸਿਨ ਵਿੱਚ 3 ਮਹੀਨਿਆਂ ਦੇ ਸਰਵੇਖਣ ਤੋਂ ਬਾਅਦ ਹੋਈ, ਜਿਸ ਵਿੱਚ 3,000 ਮੀਟਰ ਦੀ ਡੂੰਘਾਈ ਵਿੱਚ ਤੇਲ ਦੇ ਭੰਡਾਰਾਂ ਦਾ ਖੁਲਾਸਾ ਹੋਇਆ। ONGC ਨੇ ਚਿੱਟੂ ਪਾਂਡੇ ਦੇ ਪਰਿਵਾਰ ਤੋਂ 3 ਸਾਲ ਲਈ ਲੀਜ਼ 'ਤੇ 6.5 ਏਕੜ ਜ਼ਮੀਨ ਲਈ ਹੈ, ਜਿਸ ਲਈ 10 ਲੱਖ ਰੁਪਏ ਸਾਲਾਨਾ ਅਦਾ ਕੀਤੇ ਜਾਣਗੇ।
ਇਹ ਵੀ ਪੜ੍ਹੋ : ਰਾਸ਼ਨ ਕਾਰਡ-ਗੈਸ ਸਿਲੰਡਰ ਦੇ ਨਿਯਮਾਂ 'ਚ ਵੱਡਾ ਬਦਲਾਅ!...ਕਰੋੜਾਂ ਖਪਤਕਾਰ ਹੋਣਗੇ ਪ੍ਰਭਾਵਿਤ
ਖੁਦਾਈ ਲਈ ਸਥਾਨਾਂ ਦੀ ਕੀਤੀ ਪਛਾਣ
ਦੱਸਿਆ ਜਾ ਰਿਹਾ ਹੈ ਕਿ ਠੋਸ ਰਿਪੋਰਟ ਮਿਲਣ ਤੋਂ ਬਾਅਦ ਓਐਨਜੀਸੀ ਨੇ ਕਰੀਬ ਡੇਢ ਏਕੜ ਜ਼ਮੀਨ 'ਤੇ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਅਤਿ-ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਟੈਸਟ ਕੀਤੇ ਅਤੇ ਚਾਰ ਸਥਾਨਾਂ ਦੀ ਪਛਾਣ ਕੀਤੀ ਜਿੱਥੇ ਖੂਹ ਖੋਦ ਕੇ ਕੱਚਾ ਤੇਲ ਕੱਢਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਇੱਕ ਸਥਾਨ ਸਾਗਰਪਾਲੀ, ਬਲੀਆ ਨੇੜੇ ਵੈਨਾ ਰੱਤੂ ਚੱਕ ਹੈ।
ਇਹ ਵੀ ਪੜ੍ਹੋ : Indian Railway ਦੀ ਨਵੀਂ ਸਹੂਲਤ : ਹੁਣ ਤੁਸੀਂ ਟ੍ਰਾਂਸਫਰ ਕਰ ਸਕੋਗੇ ਆਪਣੀ Confirm Ticket, ਜਾਣੋ ਨਿਯਮ
ਖੁਦਾਈ ਲਈ ਵਰਤਿਆ ਜਾ ਰਿਹਾ ਹੈ ਪਾਣੀ
ਇਹ ਸਥਾਨ ਨੈਸ਼ਨਲ ਹਾਈਵੇਅ ਅਤੇ ਸਾਗਰਪਾਲੀ ਪਿੰਡ ਦੇ ਵਿਚਕਾਰ ਸਥਿਤ ਹੈ। ਓਐਨਜੀਸੀ ਨੇ ਖੁਦਾਈ ਸ਼ੁਰੂ ਕਰਨ ਲਈ ਭਾਰਤ ਸਰਕਾਰ, ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੋੜੀਂਦੀਆਂ ਇਜਾਜ਼ਤਾਂ ਪ੍ਰਾਪਤ ਕੀਤੀਆਂ ਹਨ। ਇੱਥੇ ਤੇਲ ਦੇ ਭੰਡਾਰ ਡੂੰਘਾਈ 'ਤੇ ਹਨ, ਜਿਸ ਲਈ 3,001 ਮੀਟਰ ਡੂੰਘੀ ਬੋਰਿੰਗ ਕੀਤੀ ਜਾ ਰਹੀ ਹੈ। ਇਸ ਖੁਦਾਈ ਲਈ ਰੋਜ਼ਾਨਾ 25,000 ਲੀਟਰ ਪਾਣੀ ਵਰਤਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖੁਦਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਅਪ੍ਰੈਲ ਦੇ ਅੰਤ ਤੱਕ ਬੋਰਿੰਗ ਦਾ ਕੰਮ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਗੰਗਾ ਬੇਸਿਨ ਵਿਚ ਹੋਰ ਪਛਾਣੀਆਂ ਥਾਵਾਂ 'ਤੇ ਵੀ ਇਸੇ ਤਰ੍ਹਾਂ ਦੇ ਖੂਹ ਪੁੱਟੇ ਜਾਣਗੇ।
ਇਹ ਵੀ ਪੜ੍ਹੋ : RBI ਦਾ ਨਵਾਂ ਆਦੇਸ਼: ATM ਤੋਂ ਪੈਸੇ ਕਢਵਾਉਣੇ ਹੋਏ ਮਹਿੰਗੇ, ਬੈਲੇਂਸ ਚੈੱਕ ਕਰਨ 'ਤੇ ਵੀ ਦੇਣਾ ਪਵੇਗਾ ਚਾਰਜ
ਜ਼ਮੀਨ ਮਾਲਕ ਨੂੰ 30 ਲੱਖ ਰੁਪਏ ਮਿਲਣਗੇ
ਨੀਲ ਪਾਂਡੇ, ਇੱਕ ਜ਼ਮੀਨ ਮਾਲਕ ਅਤੇ ਚਿੱਟੂ ਪਾਂਡੇ ਦੇ ਵੰਸ਼ਜ ਨੇ ਕਿਹਾ ਕਿ ਓਐਨਜੀਸੀ ਨੇ 3 ਸਾਲਾਂ ਲਈ 10 ਲੱਖ ਰੁਪਏ ਪ੍ਰਤੀ ਸਾਲ ਵਚਨਬੱਧ ਕੀਤਾ ਹੈ, ਜਿਸ ਵਿੱਚ 1 ਸਾਲ ਦਾ ਵਾਧਾ ਵੀ ਸ਼ਾਮਲ ਹੈ। ਜੇਕਰ ਤੇਲ ਮਿਲ ਜਾਂਦਾ ਹੈ ਤਾਂ ਓਐਨਜੀਸੀ ਉੱਚੀ ਕੀਮਤ 'ਤੇ ਨੇੜੇ ਦੀ ਜ਼ਮੀਨ ਐਕੁਆਇਰ ਕਰੇਗੀ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਜਦੋਂ ਇਸ ਮਾਮਲੇ ਸਬੰਧੀ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਦਿੱਲੀ ਬੈਠੇ ਅਧਿਕਾਰੀ ਹੀ ਜਾਣਕਾਰੀ ਦੇ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਮੈਂਬਰਾਂ ਦੀਆਂ ਲੱਗੀਆਂ ਮੌਜਾਂ; ਜਾਣੋ ਕਿਵੇਂ ਤੈਅ ਹੁੰਦੀ ਹੈ MPs ਦੀ Salary
NEXT STORY