ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਪੁਰਾਣੇ ਇਲਾਕੇ ਸ਼ਹਿਰ-ਏ-ਖਾਸ ਅਤੇ ਸਿਵਲ ਲਾਈਨਸ ਅਤੇ ਪੁਰਾਣੇ ਸ਼ਹਿਰ ਥਾਣਾ ਇਲਾਕੇ 'ਚ ਲੱਗੀਆਂ ਪਾਬੰਦੀਆਂ ਨੂੰ ਅੱਜ ਹਟਾ ਦਿੱਤਾ ਗਿਆ। ਸੂਤਰਾਂ ਅਨੁਸਾਰ ਸੂਬੇ ਤੋਂ ਬਾਹਰ ਦੀਆਂ ਜੇਲਾਂ 'ਚ ਬੰਦ ਕਸ਼ਮੀਰੀਆਂ ਨਾਲ ਦੁਰਵਿਹਾਰ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਵੱਖਵਾਦੀਆਂ ਦੀ ਹੜਤਾਲ ਤੋਂ ਬਾਅਦ ਸ਼ਹਿਰ 'ਚ ਪਾਬੰਦੀ ਲਗਾਈ ਗਈ। ਅੱਜ ਵਿਦਿਅਕ ਸੰਸਥਾਵਾਂ ਨੂੰ ਖੋਲ ਦਿੱਤਾ ਗਿਆ ਹੈ ਅਤੇ ਰੇਲ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਕਲ੍ਹ ਬੰਦ ਕੀਤੀ ਗਈ, ਸ਼ਹਿਰ ਦੀ ਇਤਿਹਾਸਿਕ ਜਾਮਾ ਮਸਜਿਦ ਨੂੰ ਫਿਰ ਤੋਂ ਖੋਲ ਦਿੱਤਾ ਗਿਆ ਹੈ ਅਤੇ ਇੱਥੇ ਤਾਇਨਾਤ ਕੀਤੇ ਸੂਬਾ ਪੁਲਸ ਦੇ ਜਵਾਨਾਂ ਨੂੰ ਹਟਾ ਦਿੱਤਾ ਗਿਆ ਹੈ। ਇਤਿਹਾਸਿਕ ਜਾਮਾ ਮਸਜਿਦ ਵੱਲ ਸਾਰੇ ਮਾਰਗਾਂ ਨੂੰ ਵੀ ਖੋਲ ਦਿੱਤਾ ਗਿਆ ਹੈ।
ਸ਼੍ਰੀਨਗਰ 'ਚ ਅੱਜ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ
ਸੂਤਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੀਨਗਰ 'ਚ ਅੱਜ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ। ਸ਼੍ਰੀਨਗਰ ਦੇ ਜ਼ਿਲਾ ਮੈਜਿਸਟ੍ਰੇਟ ਨੇ ਕਲ੍ਹ ਸ਼ਹਿਰ-ਏ-ਖਾਸ ਅਤੇ ਪੁਰਾਣੇ ਇਲਾਕੇ 'ਚ ਖਾਇਨਾਰ, ਨੋਹਿਟਾ, ਸਫਾਕਦਲ, ਐੈੱਮ. ਆਰ. ਗੰਜ ਅਤੇ ਰੈਨਾਵਾੜੀ ਇਲਾਕੇ ਦੇ ਅਧੀਨ ਆਉਣ ਵਾਲੇ ਇਲਾਕਿਆਂ 'ਚ ਧਾਰਾ 144 ਤਹਿਤ ਪਾਬੰਦੀਆਂ ਲਗਾਈਆਂ ਗਈ ਸਨ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਸ਼ਹਿਰ ਦੇ ਕਰਾਲਖੁਦ ਅਤੇ ਸਿਵਲ ਲਾਈਨਜ਼ ਦੇ ਮੈਸੂਮਾ 'ਚ ਪਾਬੰਦੀ ਲੱਗੀਆਂ ਸਨ।
ਮਹਿਲਾ ਜੱਜ ਦਾ ਦੋਸ਼, ਕੈਬ ਡਰਾਈਵਰ ਨੇ ਕੀਤੀ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼
NEXT STORY