ਨਵੀਂ ਦਿੱਲੀ— ਰਾਜਧਾਨੀ ਦੀ ਇਕ ਮਹਿਲਾ ਜੱਜ ਦਾ ਦੋਸ਼ ਹੈ ਕਿ ਇਕ ਕੈਬ ਡਰਾਈਵਰ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਜੱਜ ਦਾ ਦੋਸ਼ ਹੈ ਕਿ ਕੋਰਟ ਪੁੱਜਣ ਲਈ ਉਸ ਨੇ ਕੈਬ ਬੁੱਕ ਕੀਤੀ ਸੀ ਪਰ ਗਲਤ ਰੂਟ ਲੈ ਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਜੱਜਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਦੇ ਸਾਹਮਣੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਇਕ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਰਜਿਸਟਰਾਰ ਜਨਰਲ ਦਿਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਘਟਨਾ ਉਦੋਂ ਹੋਈ, ਜਦੋਂ ਮਹਿਲਾ ਜੱਜ ਸੈਂਟਰਲ ਦਿੱਲੀ ਤੋਂ ਕੜਕੜਡੂਮਾ ਕੋਰਟ ਜਾ ਰਹੀ ਸੀ। ਕੈਬ ਡਰਾਈਵਰ ਨੇ ਵਿਚ ਰਸਤੇ ਰੂਟ ਬਦਲ ਦਿੱਤਾ, ਜਿਵੇਂ ਹੀ ਜੱਜ ਨੂੰ ਲੱਗਾ ਕਿ ਗੱਡੀ ਕਿਤੇ ਹੋਰ ਜਾ ਰਹੀ ਹੈ, ਉਸ ਨੇ ਪੁਲਸ ਨੂੰ ਫੋਨ ਕਰ ਕੇ ਬੁਲਾ ਲਿਆ।
ਗਾਜੀਪੁਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ, ਕਿਉਂਕਿ ਕੈਬ ਗਾਜੀਪੁਰ ਟੋਲ ਪਲਾਜ਼ਾ ਕੋਲ ਪਾਈ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਦਾ ਨਾਂ ਰਾਜੀਵ ਹੈ ਅਤੇ ਉੱਤਰੀ-ਪੂਰਬੀ ਦਿੱਲੀ ਦੇ ਸ਼ਾਹਦਰਾ ਇਲਾਕੇ 'ਚ ਰਹਿੰਦਾ ਹੈ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਦੋਸ਼ੀ ਡਰਾਈਵਰ ਨੇ ਦੱਸਿਆ ਕਿ ਮਊਰ ਵਿਹਾਰ ਵੱਲ ਮੁੜਨ ਵਾਲਾ ਰਸਤਾ ਉਸ ਤੋਂ ਪਿੱਛੇ ਛੁੱਟ ਗਿਆ ਸੀ, ਇਸ ਲਈ ਉਹ ਸਿੱਧਾ ਚੱਲਦਾ ਗਿਆ। ਉਸ ਨੇ ਕਿਹਾ ਕਿ ਜੱਜ ਨੇ ਜਿਵੇਂ ਹੀ ਪੁਲਸ ਨੂੰ ਫੋਨ ਕੀਤਾ, ਉਹ ਘਬਰਾ ਗਿਆ ਅਤੇ ਜਲਦਬਾਜ਼ੀ 'ਚ ਉਸ ਨੇ ਗਾਜ਼ੀਆਬਾਦ ਦੇ ਇੰਦਰਾਪੁਰਮ ਵਾਲਾ ਯੂ-ਟਰਨ ਲੈ ਲਿਆ। ਜੱਜ ਦੀ ਸ਼ਿਕਾਇਤ ਅਨੁਸਾਰ ਡਰਾਈਵਰ ਨੇ ਕੜਕੜਡੂਮਾ ਵੱਲ ਜਾਣ ਦੀ ਬਜਾਏ ਕੈਬ ਨੂੰ ਯੂ.ਪੀ. ਦੇ ਹਾਪੁੜ ਜਾਣ ਵਾਲੇ ਰਸਤੇ 'ਤੇ ਮੋੜ ਲਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਬ ਮਖੀਜਾ ਟਰੈਵਲਜ਼ ਦੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਖੀਜਾ ਟਰੈਵਲਜ਼ ਵੀ ਜਾਂਚ ਦੇ ਦਾਇਰੇ 'ਚ ਆ ਗਈ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਡਰਾਈਵਰ ਦਾ ਪੁਲਸ ਵੈਰੀਫਿਕੇਸ਼ਨ ਕੀਤਾ ਗਿਆ ਸੀ ਜਾਂ ਨਹੀਂ।
ਦਿੱਲੀ: ਥਾਣੇ ਦੇ ਕਰੀਬ ਗੈਰ-ਕਾਨੂੰਨੀ ਪਾਰਕਿੰਗ 'ਚ ਖੜ੍ਹੀਆਂ ਚਾਰ ਟੂਰਿਸਟ ਬੱਸਾਂ 'ਚ ਲੱਗੀ ਅੱਗ, ਮਚੀ ਹੱਲਚੱਲ
NEXT STORY