ਭੁਵਨੇਸ਼ਵਰ- ਚੱਕਰਵਰਤੀ ਤੂਫਾਨ ਮਤਲਬ ਓਡੀਸ਼ਾ ਦੇ ਪੁਰੀ ਤੱਟ 'ਤੇ ਦਸਤਕ ਦੇ ਚੁੱਕਾ ਹੈ। ਪੁਰੀ 'ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਵੀ ਹੋ ਰਹੀ ਹੈ। ਸੂਬੇ 'ਚ ਹਾਈ ਅਲਰਟ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੁਰੀ 'ਚ 245 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਰਹੀ ਹੈ। ਓਡੀਸ਼ਾ ਤੱਟ ਨੂੰ ਪਾਰ ਕਰਨ ਤੋਂ ਬਾਅਦ ਫਾਨੀ ਤੂਫਾਨ ਬੰਗਾਲ 'ਚ ਦਸਤਕ ਦੇਵੇਗਾ। ਤੂਫਾਨ ਫਾਨੀ ਕਾਰਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 48 ਘੰਟਿਆਂ ਲਈ ਆਪਣੀ ਸਾਰੀਆਂ ਚੋਣ ਜਨਸਭਾਵਾਂ ਰੱਦ ਕਰ ਦਿੱਤੀਆਂ ਹਨ। ਸਾਰੇ ਸਰਕਾਰੀ ਸਕੂਲਾਂ ਨੇ ਅੱਜ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਫਾਨੀ ਤੂਫਾਨ ਨੂੰ ਧਿਆਨ 'ਚ ਰੱਖਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਸਮੇਂ ਤੋਂ ਪਹਿਲਾਂ ਹੀ ਕਰ ਦਿੱਤੀਆਂ ਗਈਆਂ ਹਨ।ਇਸ ਚੱਕਰਵਰਤੀ ਤੂਫਾਨ ਕਾਰਨ ਸੂਬੇ ਦੇ ਕਈ ਜ਼ਿਲਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਓਡੀਸ਼ਾ 'ਚ ਫਾਨੀ ਤੂਫਾਨ ਨੇ ਦਸਤਕ ਦੇ ਦਿੱਤੀ ਹੈ। ਤੂਫਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ 10 ਲੱਖ ਤੋਂ ਵਧ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ 'ਤੇ ਪਹੁੰਚਾਇਆ ਜਾ ਚੁਕਿਆ ਹੈ। ਇਕ ਅਨੁਮਾਨ ਅਨੁਸਾਰ ਕਰੀਬ 10 ਹਜ਼ਾਰ ਪਿੰਡ ਅਤੇ 52 ਸ਼ਹਿਰ ਇਸ ਭਿਆਨਕ ਤੂਫਾਨ ਦੇ ਰਸਤੇ 'ਚ ਆਉਣਗੇ। 20 ਸਾਲ 'ਚ ਪਹਿਲੀ ਵਾਰ ਅਜਿਹਾ ਭਿਆਨਕ ਤੂਫਾਨ ਆਇਆ ਹੈ। ਐੱਨ.ਡੀ.ਆਰ.ਐੱਫ. ਦੀ 28, ਓਡੀਸ਼ਾ ਡਿਜਾਸਟਰ ਦੇ 525 ਲੋਕ ਰੈਸਕਿਊ ਆਪਰੇਸ਼ਨ ਲਈ ਤਿਆਰ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ 302 ਰੈਪਿਡ ਰਿਸਪਾਂਸ ਫੋਰਸ ਟੀਮ ਤਾਇਨਾਤ ਕੀਤੀ ਗਈ ਹੈ।
ਸਲਮਾਨ ਦੇ ਨਾਂ 'ਤੇ ਉੱਤਰ ਪ੍ਰਦੇਸ਼ 'ਚ ਹੋ ਰਹੀ ਸੀ ਠੱਗੀ
NEXT STORY