ਬੜੌਦਾ— ਡਾ. ਭੀਮਰਾਓ ਅੰਬੇਡਕਰ ਦੀ ਜਯੰਤੀ (14 ਅਪ੍ਰੈਲ) 'ਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਬੜੌਦਾ 'ਚ ਅੰਬੇਡਕਰ ਦੀ ਮੂਰਤੀ 'ਤੇ ਫੁੱਲ ਅਰਪਿਤ ਕੀਤੇ। ਉਨ੍ਹਾਂ ਦੇ ਜਾਂਦੇ ਹੀ ਦਲਿਤ ਵਰਕਰਾਂ ਨੇ ਅੰਬੇਡਕਰ ਦੀ ਮੂਰਤੀ ਤੁਰੰਤ ਦੁੱਧ ਨਾਲ ਧੋ ਕੇ ਸਾਫ ਕੀਤੀ। ਦਲਿਤ ਵਰਕਰਾਂ ਦਾ ਕਹਿਣਾ ਸੀ ਕਿ ਭਾਜਪਾ ਨੇਤਾਵਾਂ ਦੀ ਮੌਜ਼ੂਦਗੀ ਨਾਲ ਉਥੇ ਦਾ ਮਾਹੌਲ ਦੂਸ਼ਿਤ ਹੋ ਗਿਆ ਸੀ।
ਅੰਬੇਡਕਰ ਜਯੰਤੀ 'ਤੇ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਮੇਨਕਾ ਗਾਂਧੀ ਗੁਜਰਾਤ ਪਹੁੰਚੀ ਸੀ। ਉਥੇ ਉਹ ਕੋਰਸ 'ਤੇ ਮੌਜ਼ੂਦ ਜੀ.ਈ.ਬੀ. ਸਰਕਲ ਇਲਾਕੇ ਦੇ ਇਕ ਪ੍ਰੋਗਰਾਮ 'ਚ ਪਹੁੰਚੀ ਸੀ। ਉਸ ਤੋਂ ਬਾਅਦ ਹੀ ਭਾਜਪਾ ਸੰਸਦ ਰੰਜਨਬੇਨ ਭੱਟ, ਮਹਾਪੌਰ ਭਰਤ ਡਾਂਗਰ, ਭਾਜਪਾ ਵਿਧਾਇਕ ਯੋਗੇਸ਼ ਪਟੇਲ ਅਤੇ ਹੋਰ ਭਾਜਪਾ ਦੇ ਨੇਤਾਵਾਂ ਨਾਲ ਅੰਬੇਡਕਰ ਦੀ ਮੂਰਤੀ 'ਤੇ ਪਹੁੰਚੀ। ਉਥੇ ਉਨਾਂ ਨੇ ਮੂਰਤੀ 'ਤੇ ਫੁੱਲ ਚੜਾਏ।
ਨਾਅਰੇਬਾਜੀ ਅਤੇ ਹੰਗਾਮਾ
ਇਸ ਦੌਰਾਨ ਬੜੌਦਾ ਦੀ ਮਹਾਰਾਜਾ ਸਿਆਜੀਰਾਓ ਯੂਨੀਵਰਸਿਟੀ ਦੇ ਐੈੱਸ.ਸੀ.-ਐੈੱਸ.ਟੀ. ਕਰਮਚਾਰੀ ਸੰਘ ਦੇ ਜਨਰਲ ਸਕੱਤਰ ਠਾਕੋਰ ਸੋਲੰਕੀ ਨੇ ਕਿਹਾ ਹੈ ਕਿ ਉਹ ਲੋਕ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਭਾਜਪਾ ਨੇਤਾਵਾਂ ਤੋਂ ਪਹਿਲਾਂ ਪਹੁੰਚੇ ਸਨ ਪਰ ਲੋਕਾਂ ਨੇ ਮੂਰਤੀ 'ਤੇ ਪਹਿਲਾਂ ਫੁੱਲ ਅਰਪਿਤ ਕੀਤੇ। ਇਸ 'ਤੇ ਲੋਕਾਂ ਨੇ ਉਥੇ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਹੰਗਾਮੇ 'ਚ ਮੇਨਕਾ ਗਾਂਧੀ ਨੇ ਅੰਬੇਡਕਰ ਦੀ ਮੂਰਤੀ 'ਤੇ ਫੁੱਲ ਚੜਾ ਕੇ ਉਥੋ ਚਲੀ ਗਈ। ਉਨ੍ਹਾਂ ਦੇ ਜਾਂਦੇ ਹੀ ਦਲਿਤ ਵਰਕਰਾਂ ਨੇ ਦੁੱਧ ਮੰਗਵਾਇਆ ਅਤੇ ਦੂਜੇ ਭਾਜਪਾ ਨੇਤਾਵਾਂ ਦੀ ਮੌਜ਼ੂਦਗੀ 'ਚ ਅੰਬੇਡਕਰ ਮੂਰਤੀ ਨੂੰ ਦੁੱਧ ਨਾਲ ਧੋਇਆ। ਉਸ ਤੋਂ ਬਾਅਦ ਉਸ ਨੂੰ ਸਾਫ ਕੀਤਾ।
ਉਨਾਵ ਗੈਂਗਰੇਪ: ਪੀੜਤਾ ਦੀ ਤਬੀਅਤ ਖਰਾਬ, ਸਿਹਤ ਵਿਭਾਗ ਦੀ ਟੀਮ ਹੋਟਲ ਪੁੱਜੀ
NEXT STORY