ਉਨਾਵ— ਬਹੁ-ਚਰਚਿਤ ਗੈਂਗਰੇਪ ਪੀੜਤਾ ਦੀ ਐਤਵਾਰ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ। ਤੁਰੰਤ ਇਕ ਲੇਡੀ ਡਾਕਟਰ ਦੀ ਅਗਵਾਈ 'ਚ ਟੀਮ ਹੋਟਲ ਭੇਜੀ ਗਈ। ਸਿਹਤ ਵਿਭਾਗ ਦੀ ਟੀਮ ਨੇ ਪੀੜਤਾ ਦਾ ਚੈਕਅੱਪ ਕੀਤਾ। ਚੈਕਅੱਪ ਦੇ ਬਾਅਦ ਡਾਕਟਰ ਨੇ ਦੱਸਿਆ ਕਿ ਉਹ ਠੀਕ ਹੈ।
ਡਾ. ਨੇ ਦੱਸਿਆ ਕਿ ਉਹ ਸਿਹਤ ਵਿਭਾਗ ਵੱਲੋਂ ਰੂਟੀਨ ਮੈਡੀਕਲ ਚੈਕਅੱਪ ਕਰਨ ਲਈ ਗ੍ਰੀਨ ਪੈਲੇਸ ਪੁੱਜੀ ਹੈ। ਪੀੜਤਾ ਦੀ ਸਥਿਤੀ ਸਮਾਨ ਹੈ। ਪੀੜਤਾ ਨੂੰ ਕੋਈ ਸਮੱਸਿਆ ਨਹੀਂ ਹੈ। ਸ਼ਨੀਵਾਰ ਨੂੰ ਸੀ.ਬੀ.ਆਈ ਟੀਮ ਪੀੜਤਾ ਅਤੇ ਪਰਿਵਾਰ ਦੇ 6 ਮੈਬਰਾਂ ਨਾਲ ਰਾਮ ਮਨੋਹਰ ਲੋਹੀਆ ਹਸਪਤਾਲ ਪੁੱਜੀ ਸੀ, ਜਿੱਥੇ ਪੀੜਤਾ ਦਾ ਲਗਭਗ 3 ਘੰਟੇ ਤੱਕ ਚੈਕਅੱਪ ਕੀਤਾ ਗਿਆ ਸੀ।
ਇਹ ਮਾਮਲਾ ਉਸ ਸਮੇਂ ਚਰਚਾ 'ਚ ਆਇਆ ਜਦੋਂ ਪੀੜਤਾ ਨੇ ਮੁੱਖਮੰਤਰੀ ਘਰ ਕੋਲ ਪਿਛਲੇ ਹਫਤੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਤੁਰੰਤ ਐਸ.ਆਈ.ਟੀ ਦਾ ਗਠਨ ਕੀਤਾ ਗਿਆ। ਐਸ.ਆਈ.ਟੀ ਦੀ ਰਿਪੋਰਟ ਮੁਤਾਬਕ ਵਿਧਾਇਕ ਖਿਲਾਫ ਉਨਾਵ ਦੇ ਮਾਖੀ ਥਾਣੇ 'ਚ ਰਿਪੋਰਟ ਦਰਜ ਹੋਈ। ਬਲਾਤਕਾਰ ਘਟਨਾ ਦੇ ਬਾਅਦ 30 ਜੂਨ 2017 ਨੂੰ ਪੀੜਤਾ ਦੇ ਚਾਚਾ ਉਸ ਨੂੰ ਲੈ ਕੇ ਦਿੱਲੀ ਚਲੇ ਗਏ ਸਨ।
ਇਸ ਸੰਬੰਧ 'ਚ ਪਹਿਲੀ ਰਿਪੋਰਟ ਪੀੜਤਾ ਨੇ 17 ਅਗਸਤ 2017 ਨੂੰ ਦਰਜ ਕਰਵਾਈ ਸੀ। ਪੀੜਤਾ ਦੇ ਚਾਚਾ ਨੇ ਦੋਸ਼ ਲਗਾਇਆ ਸੀ ਕਿ ਮੁਕੱਦਮੇ ਦੀ ਅਗਲੀ ਕਾਰਵਾਈ ਲਈ ਉਸ ਭਰਾ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਮੁਕੱਦਮਾ ਵਾਪਸ ਨਾ ਲੈਣ ਕਾਰਨ ਉਸ ਦੇ ਭਰਾ ਨੂੰ ਕੁੱਟਿਆ ਗਿਆ ਅਤੇ ਨਕਲੀ ਮੁਕੱਦਮਿਆਂ 'ਚ ਜੇਲ ਤੱਕ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਇੰਨਾ ਮਾਰਿਆ ਗਿਆ ਕਿ ਜੇਲ ਤੋਂ ਹਸਪਤਾਲ ਲਿਆਉਣ ਸਮੇਂ ਉਸ ਦੀ ਮੌਤ ਹੋ ਗਈ ਸੀ।
ਜਿਗਨੇਸ਼ ਮੇਵਾਣੀ ਦਾ ਦੋਸ਼, ਜੈਪੁਰ, ਨਾਗੌਰ 'ਚ ਦਾਖਲ ਹੋਣ 'ਤੇ ਲਗਾਈ ਪਾਬੰਦੀ
NEXT STORY