ਨਵੀਂ ਦਿੱਲੀ (ਇੰਟ.) - ਰਾਜਧਾਨੀ ਦਿੱਲੀ ਦੀ ਹਵਾ ਹੁਣ ਸਿਰਫ਼ ਪ੍ਰਦੂਸ਼ਣ ਨਾਲ ਹੀ ਨਹੀਂ ਸਗੋਂ ਐਂਟੀਬਾਇਓਟਿਕ-ਰੋਕੂ ਬੈਕਟੀਰੀਆ ਕਾਰਨ ਵੀ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਸਕੂਲ ਆਫ਼ ਇਨਵਾਇਰਨਮੈਂਟਲ ਸਾਇੰਸਿਜ਼ ਦੀ ਇਕ ਨਵੀਂ ਖੋਜ ’ਚ ਖ਼ੁਲਾਸਾ ਹੋਇਆ ਹੈ ਕਿ ਦਿੱਲੀ ਦੇ ਕਈ ਇਲਾਕਿਆਂ ਦੀ ਹਵਾ ’ਚ ਸਟੈਫੀਲੋਕੋਕਾਈ ਨਾਂ ਦੇ ਦਵਾਈ-ਰੋਕੂ ਬੈਕਟੀਰੀਆ ਖ਼ਤਰਨਾਕ ਪੱਧਰ ਤੱਕ ਮੌਜੂਦ ਹਨ। ਖੋਜ ਮੁਤਾਬਕ ਸਰਦੀਆਂ ਦੇ ਮੌਸਮ ’ਚ ਇਨ੍ਹਾਂ ਬੈਕਟੀਰੀਆ ਦੀ ਗਿਣਤੀ ਸਭ ਤੋਂ ਵੱਧ ਪਾਈ ਗਈ, ਜਿਸ ਨਾਲ ਇਸ ਦੌਰਾਨ ਲੋਕਾਂ ਦੇ ਬੀਮਾਰ ਪੈਣ ਅਤੇ ਸਾਹ ਨਾਲ ਜੁੜੀ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਇਸ ਅਧਿਐਨ ਦੇ ਨਤੀਜੇ ਅੰਤਰਰਾਸ਼ਟਰੀ ਵਿਗਿਆਨਕ ਜਰਨਲ ‘ਨੇਚਰ’ ’ਚ ਪ੍ਰਕਾਸ਼ਿਤ ਹੋਏ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਦਵਾਈਆਂ ’ਤੇ ਭਾਰੀ ਪੈ ਰਹੇ ਬੈਕਟੀਰੀਆ
ਖੋਜ ਦੀ ਮੁੱਖ ਖੋਜਕਰਤਾ ਮਾਧੁਰੀ ਸਿੰਘ ਅਨੁਸਾਰ ਜਾਂਚ ’ਚ ਲਏ ਗਏ 100 ਬੈਕਟੀਰੀਆ ਸੈਂਪਲਾਂ ’ਚੋਂ 73 ਫੀਸਦੀ ਬੈਕਟੀਰੀਆ ਇਕ ਦਵਾਈ ’ਤੇ ਅਸਰ ਨਹੀਂ ਦਿਖਾ ਰਹੇ ਸਨ, ਜਦਕਿ 36 ਫੀਸਦੀ ਬੈਕਟੀਰੀਆ ਕਈ ਦਵਾਈਆਂ ਖ਼ਿਲਾਫ਼ ਰੈਜ਼ਿਸਟੈਂਸ ਪਾਏ ਗਏ। ਇਸ ਦਾ ਮਤਲਬ ਇਹ ਹੈ ਕਿ ਆਮ ਐਂਟੀਬਾਇਓਟਿਕ ਦਵਾਈਆਂ ਇਨ੍ਹਾਂ ’ਤੇ ਬੇਅਸਰ ਹੁੰਦੀਆਂ ਜਾ ਰਹੀਆਂ ਹਨ।
ਕੀ ਹੁੰਦੇ ਹਨ ਸਟੈਫੀਲੋਕੋਕਾਈ ਬੈਕਟੀਰੀਆ?
ਸਟੈਫੀਲੋਕੋਕਾਈ ਗੋਲ ਆਕਾਰ ਦੇ ਬੈਕਟੀਰੀਆ ਹੁੰਦੇ ਹਨ, ਜੋ ਆਮ ਤੌਰ ’ਤੇ ਚਮੜੀ ਅਤੇ ਨੱਕ ਦੇ ਅੰਦਰ ਪਾਏ ਜਾਂਦੇ ਹਨ। ਆਮ ਹਾਲਾਤ ’ਚ ਇਹ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਸਰੀਰ ’ਚ ਜ਼ਖ਼ਮ ਜਾਂ ਕਮਜ਼ੋਰ ਇਮਿਊਨਿਟੀ ਕਾਰਨ ਦਾਖਲ ਹੋ ਜਾਣ ਤਾਂ ਫੋੜੇ-ਫਿੰਸੀਆਂ, ਨਿਮੋਨੀਆ ਅਤੇ ਸੇਪਸਿਸ ਵਰਗੀਆਂ ਗੰਭੀਰ ਬੀਮਾਰੀਆਂ ਪੈਦਾ ਕਰ ਸਕਦੇ ਹਨ। ਹਵਾ ’ਚ ਮੌਜੂਦ ਪੀ. ਐੱਮ.-2.5 ਅਤੇ ਪੀ. ਐੱਮ.-10 ਵਰਗੇ ਪ੍ਰਦੂਸ਼ਣ ਕਣ ਇਨ੍ਹਾਂ ਬੈਕਟੀਰੀਆ ਨੂੰ ਆਪਣੇ ਨਾਲ ਚਿਪਕਾ ਲੈਂਦੇ ਹਨ ਅਤੇ ਦੂਰ ਤੱਕ ਫੈਲਾਉਂਦੇ ਹਨ।
ਇਹ ਵੀ ਪੜ੍ਹੋ : ਸਾਲ 2026 'ਚ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਨੋਟ ਕਰ ਲਓ ਸ਼ੁੱਭ ਮਹੂਰਤ ਅਤੇ ਤਾਰੀਖ਼ਾਂ
ਕਿਹੜੇ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ?
ਖੋਜ ਲਈ ਦਿੱਲੀ ਦੇ ਕਈ ਇਲਾਕਿਆਂ ਤੋਂ ਨਮੂਨੇ ਲਏ ਗਏ, ਜਿਨ੍ਹਾਂ ’ਚ ਮੁਨੀਰਕਾ ਮਾਰਕੀਟ, ਵਸੰਤ ਵਿਹਾਰ ਦੇ ਕੋਲ ਦੀਆਂ ਝੁੱਗੀਆਂ-ਬਸਤੀਆਂ, ਮੁਨੀਰਕਾ ਅਪਾਰਟਮੈਂਟ ਅਤੇ ਜੇ. ਐੱਨ. ਯੂ. ਕੈਂਪਸ ਸ਼ਾਮਲ ਹਨ। ਸਭ ਤੋਂ ਵੱਧ ਬੈਕਟੀਰੀਆ ਮੁਨੀਰਕਾ ਮਾਰਕੀਟ ਅਤੇ ਝੁੱਗੀਆਂ ਵਾਲੇ ਇਲਾਕਿਆਂ ’ਚ ਪਾਏ ਗਏ, ਜਦਕਿ ਘੱਟ ਆਬਾਦੀ ਵਾਲੇ ਜੇ. ਐੱਨ. ਯੂ. ਕੈਂਪਸ ’ਚ ਇਨ੍ਹਾਂ ਦੀ ਗਿਣਤੀ ਸਭ ਤੋਂ ਘੱਟ ਰਹੀ। ਮਾਹਿਰਾਂ ਅਨੁਸਾਰ ਬਜ਼ੁਰਗ, ਬੱਚੇ, ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਅਤੇ ਕੈਂਸਰ ਦੇ ਮਰੀਜ਼ ਇਨ੍ਹਾਂ ਬੈਕਟੀਰੀਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਡਬਲਿਊ. ਐੱਚ. ਓ. ਹੱਦ ਤੋਂ ਕਈ ਗੁਣਾ ਜ਼ਿਆਦਾ ਬੈਕਟੀਰੀਆ
ਸਟੱਡੀ ’ਚ ਪਾਇਆ ਗਿਆ ਕਿ ਦਿੱਲੀ ਦੀ ਹਵਾ ’ਚ ਬੈਕਟੀਰੀਆ ਦੀ ਮਾਤਰਾ 16,000 ਸੀ. ਐੱਫ .ਯੂ. ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਸੀ, ਜਦਕਿ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਅਨੁਸਾਰ ਸੁਰੱਖਿਅਤ ਹੱਦ 1000 ਸੀ. ਐੱਫ. ਯੂ. ਪ੍ਰਤੀ ਘਣ ਮੀਟਰ ਹੈ।
ਹੱਲ ਕੀ ਹੈ?
ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਐਂਟੀਬਾਇਓਟਿਕ ਸਿਰਫ ਡਾਕਟਰ ਦੀ ਸਲਾਹ ਨਾਲ ਲਓ ਅਤੇ ਦਵਾਈ ਦਾ ਪੂਰਾ ਕੋਰਸ ਕਰੋ। ਦਵਾਈਆਂ ਦੇ ਸੁਰੱਖਿਅਤ ਨਿਪਟਾਰੇ ਦੀ ਵਿਵਸਥਾ ਹੋਣੀ ਚਾਹੀਦੀ ਹੈ। ਆਮ ਲੋਕਾਂ ਨੂੰ ਐਂਟੀਬਾਇਓਟਿਕ ਰੈਜ਼ਿਸਟੈਂਸ ਦੇ ਖ਼ਤਰੇ ਪ੍ਰਤੀ ਜਾਗਰੂਕ ਕੀਤਾ ਜਾਵੇ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਦਿੱਲੀ ਦੀ ਹਵਾ ਆਉਣ ਵਾਲੇ ਸਮੇਂ ’ਚ ਹੋਰ ਵੀ ਵੱਡੀ ਸਿਹਤ ਚੁਣੌਤੀ ਬਣ ਸਕਦੀ ਹੈ।
ਇਹ ਵੀ ਪੜ੍ਹੋ : 3 ਦਿਨ ਨਹੀਂ ਮਿਲੇਗੀ ਦਾਰੂ, ਸਾਰੇ ਠੇਕੇ ਰਹਿਣਗੇ ਬੰਦ, ਦਿੱਲੀ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਜਿਹੀ ਬੇਈਮਾਨੀ ਜਾਰੀ ਰਹੀ ਤਾਂ ਕੂੜੇ ਦਾ ਪਹਾੜ ਬਣ ਜਾਵੇਗਾ ਮਾਊਂਟ ਐਵਰੈਸਟ
NEXT STORY