ਜਾਲਨਾ- ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ 'ਚ ਇਕ ਔਰਤ ਨੇ ਝਗੜੇ ਤੋਂ ਬਾਅਦ ਆਪਣੀ ਸੱਸ ਦਾ ਕਤਲ ਕਰ ਦਿੱਤਾ ਅਤੇ ਉੱਥੋਂ ਫਰਾਰ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ ਅਤੇ ਪੁਲਸ ਨੇ ਦੋਸ਼ੀ ਔਰਤ ਪ੍ਰਤੀਕਸ਼ਾ ਸ਼ਿੰਗਾਰੇ (22) ਨੂੰ ਬੁੱਧਵਾਰ ਨੂੰ ਪਰਭਨੀ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ। ਵਧੀਕ ਪੁਲਸ ਸੁਪਰਡੈਂਟ ਆਯੁਸ਼ ਨੋਪਾਨੀ ਨੇ ਬੁੱਧਵਾਰ ਨੂੰ ਦੱਸਿਆ ਕਿ ਪ੍ਰਤੀਕਸ਼ਾ ਦਾ ਵਿਆਹ 6 ਮਹੀਨੇ ਪਹਿਲਾਂ ਆਕਾਸ਼ ਸ਼ਿੰਗਾਰੇ ਨਾਲ ਹੋਇਆ ਸੀ। ਆਕਾਸ਼ ਲਾਤੂਰ 'ਚ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ ਅਤੇ ਔਰਤ ਆਪਣੀ ਸੱਸ ਸਵਿਤਾ ਸ਼ਿੰਗਾਰੇ (45) ਨਾਲ ਜਾਲਨਾ ਦੀ ਪ੍ਰਿਯਦਰਸ਼ਨੀ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ।
ਪੁਲਸ ਸਬ ਇੰਸਪੈਕਟਰ ਰਾਜੇਂਦਰ ਵਾਘ ਨੇ ਦੱਸਿਆ ਕਿ ਮੰਗਲਵਾਰ ਰਾਤ ਦੋਵੇਂ ਔਰਤਾਂ ਵਿਚਾਲੇ ਝਗੜਾ ਹੋਇਆ ਅਤੇ ਉਸੇ ਦੌਰਾਨ ਪ੍ਰਤੀਕਸ਼ਾ ਨੇ ਆਪਣੀ ਸੱਸ ਦਾ ਸਿਰ ਕੰਧ ਨਾਲ ਟਕਰਾ ਦਿੱਤਾ ਅਤੇ ਬਾਅਦ 'ਚ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਸੱਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰਤੀਕਸ਼ਾ ਨੇ ਲਾਸ਼ ਟਿਕਾਣੇ ਲਗਾਉਣ ਲਈ ਬੋਰੀ 'ਚ ਰੱਖ ਦਿੱਤੀ ਪਰ ਭਾਰ ਵੱਧ ਹੋਣ ਕਾਰਨ ਉਹ ਬੈਗ ਨਹੀਂ ਚੁੱਕ ਸਕੀ ਅਤੇ ਬੁੱਧਵਾਰ ਸਵੇਰੇ ਕਰੀਬ 6 ਵਜੇ ਘਰੋਂ ਫਰਾਰ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਜੱਦੀ ਸ਼ਹਿਰ ਪਰਭਨੀ ਲਈ ਟਰੇਨ 'ਚ ਸਵਾਰ ਹੋ ਗਈ। ਉਨ੍ਹਾਂ ਦੱਸਿਆ ਕਿ ਮਕਾਨ ਮਾਲਕ ਨੂੰ ਬੋਰੀ 'ਚ ਲਾਸ਼ ਮਿਲੀ ਅਤੇ ਉਸ ਨੇ ਸਥਾਨਕ ਪੁਲਸ ਨੂੰ ਸੂਚਿਤ ਕੀਤਾ। ਵਾਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਨੂੰ ਪਰਭਨੀ ਤੋਂ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦੀ ਮੌਤ ਸਿਰ 'ਚ ਸੱਟ ਲੱਗਣ ਕਾਰਨ ਹੋਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਾਂ ਟਰੇਨ ਅੱਗੇ ਸੁੱਟੀ ਧੀ, ਫਿਰ ਮਾਂ ਨੇ ਧੜ ਲੈ ਕੇ ਖੂਹ ’ਚ ਮਾਰ ਦਿੱਤੀ ਛਾਲ
NEXT STORY