ਨੈਨੀਤਾਲ—ਭਾਰਤੀ ਤਿੱਬਤ ਸਰਹੱਦੀ ਪੁਲਸ ਨੂੰ ਅੱਜ ਭਾਵ ਬੁੱਧਵਾਰ ਵੱਡੀ ਸਫਲਤਾ ਮਿਲੀ। ਨੰਦਾ ਦੇਵੀ ਮੁਹਿੰਮ ਦੌਰਾਨ ਬਰਫ ਦੇ ਤੌਦਿਆਂ ਦੀ ਲਪੇਟ 'ਚ ਆ ਕੇ ਮਾਰੇ ਗਏ 7 ਪਰਬਤਾਂ ਰੋਹੀਆਂ ਦੀਆਂ ਲਾਸ਼ਾਂ ਨੂੰ ਪਿਥੌਰਾਗੜ੍ਹ ਲਿਆਂਦਾ ਗਿਆ। ਇਹ ਲਾਸ਼ਾਂ ਭਾਰਤੀ ਹਵਾਈ ਫੌਜ ਦੇ 2 ਹੈਲਾਕਾਪਟਰਾਂ ਰਾਹੀਂ ਲਿਆਦੀਆਂ ਗਈਆਂ। ਹੈਲੀਕਾਪਟਰਾਂ ਨੇ ਇਨ੍ਹਾਂ ਲਾਸ਼ਾਂ ਨੂੰ ਮੁੰਨਾਸਿਆਰੀ ਵਿਖੇ ਲਿਆਂਦਾ ਗਿਆ। ਉਸ ਤੋਂ ਬਾਅਦ ਇਨ੍ਹਾਂ ਨੂੰ ਪਿਥੌਰਾਗੜ੍ਹ ਦੇ ਨੈਨੀਸੈਨੀ ਹਵਾਈ ਅੱਡੇ 'ਤੇ ਪਹੁੰਚਾਇਆ ਗਿਆ। ਲਾਸ਼ਾਂ ਨੂੰ ਐੱਮ. ਆਈ-17 ਹੈਲੀਕਾਪਟਰ ਰਾਹੀਂ ਲਿਆਂਦਾ। ਪੰਚਨਾਮਾ ਭਰਨ ਤੋਂ ਬਾਅਦ ਲਾਸ਼ਾਂ ਨੂੰ ਹਲਦਾਨੀ ਜ਼ਿਲਾ ਹਸਪਤਾਲ 'ਚ ਰੱਖਿਆ ਜਾਵੇਗਾ। ਉਸ ਤੋਂ ਬਾਅਦ ਸਾਰੀਆਂ ਲਾਸ਼ਾਂ ਦਿੱਲੀ ਭੇਜੀਆਂ ਜਾਣਗੀਆਂ ਫਿਲਹਾਲ ਕਿਸੇ ਵੀ ਪਰਬਤਰੋਹੀ ਦੀ ਲਾਸ਼ ਬਾਰੇ ਸ਼ਨਾਖਤ ਨਹੀਂ ਕੀਤੀ ਗਈ ਹੈ।
ਦੱਸ ਦੇਈਏ ਕਿ 13 ਮਈ ਨੂੰ ਮੁਨਸਿਆਰੀ ਤੋਂ ਨੰਦਾਦੇਵੀ ਈਸਟ ਲਈ ਗਏ 7 ਪਰਬਤ ਰੋਹੀਆਂ ਬਰਫ ਦੇ ਤੌਦਿਆਂ ਦੀ ਲਪੇਟ 'ਚ ਆਉਣ ਕਾਰਨ ਲਾਪਤਾ ਹੋ ਗਏ ਸਨ। ਆਈ. ਟੀ. ਬੀ. ਪੀ ਦੇ ਦੂਜੇ ਕਮਾਂਡਿੰਗ ਅਫਸਰ ਅਤੇ ਐਵਰੈਸਟ ਵਿਜੇਤਾ ਰਤਨ ਸਿੰਘ ਸੋਨਾਲ ਦੀ ਅਗਵਾਈ 'ਚ ਗਈ 18 ਮੈਂਬਰੀ ਟੀਮ ਨੇ 23 ਜੂਨ ਨੂੰ ਸੱਤ ਪਰਬਤਰੋਹੀਆਂ ਦੀਆਂ ਲਾਸ਼ਾਂ ਕੱਢ ਕੇ 17,800 ਫੁੱਟ ਦੀ ਉਚਾਈ 'ਤੇ ਅਸਥਾਈ ਕੈਂਪ 'ਚ ਰੱਖਿਆ ਗਿਆ ਸੀ।
ਮ੍ਰਿਤਕ ਪਰਬਤਰੋਹੀਆਂ 'ਚ ਬ੍ਰਿਟੇਨ ਨਿਵਾਸੀ ਮਾਰਟਿਨ ਮੋਰਿਨ, ਜੋਨ ਚਾਰਲਿਸ ਮੈਕਲਰਨ, ਰਿਚਰਡ ਪਿਆਨੇ, ਰੂਪਰਟ ਵੇਵੈਲ, ਅਮਰੀਕਾ ਦੇ ਐਂਥਨੀ ਸੂਡੇਕਮ, ਰੋਨਾਲਡ ਬੀਮੇਲ, ਆਸਟ੍ਰੇਲੀਆਂ ਦੀ ਮਹਿਲਾ ਪਰਬਤਰੋਹੀ ਰੂਥ ਮੈਰਨਸ ਅਤੇ ਇੰਡੀਅਨ ਮਾਊਟੇਨਅਰਿੰਗ ਫੈਡਰੇਸ਼ਨ ਦੇ ਜਨਸੰਪਰਕ ਅਧਿਕਾਰੀ ਚੇਤਨ ਪਾਂਡੇ ਆਦਿ ਸ਼ਾਮਲ ਸਨ।
ਲੋਕ ਸਭਾ 'ਚ ਹੰਸ ਰਾਜ ਹੰਸ ਨੇ ਬੰਨ੍ਹਿਆ ਸਮਾਂ, ਕੁਝ ਇਸ ਅੰਦਾਜ਼ 'ਚ ਦਿੱਤਾ ਪਹਿਲਾ ਭਾਸ਼ਣ
NEXT STORY