ਨੰਦੂਰਬਾਰ — ਮਹਾਰਾਸ਼ਟਰ ਦੇ ਨੰਦੂਰਬਾਰ ਰੇਲਵੇ ਸਟੇਸ਼ਨ 'ਤੇ ਸੋਮਵਾਰ ਸਵੇਰੇ 10:30 ਵਜੇ ਇਕ ਵਿਅਕਤੀ ਨੇ ਟ੍ਰੇਨ ਦੇ ਅੱਗੇ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਕਾਰਨ ਉਸਦੇ ਸਰੀਰ ਦੇ ਦੋ ਹਿੱਸੇ ਹੋ ਗਏ। ਘਟਨਾ ਵਾਲੇ ਸਥਾਨ 'ਤੇ ਪਹੁੰਚੇ ਪੁਲਸ ਕਰਮਚਾਰੀ ਨੇ ਜਿਵੇਂ ਹੀ ਵਿਅਕਤੀ ਦੇ ਸਰੀਰ ਦੇ ਉਪਰ ਵਾਲੇ ਹਿੱਸੇ ਨੂੰ ਹੱਥ ਲਗਾਇਆ। ਅਚਾਨਕ ਉਸਦਾ ਧੜ ਸਹਾਰਾ ਲੈ ਕੇ ਉੱਠਿਆ ਅਤੇ ਟੁੱਟੇ ਹੋਏ ਸ਼ਬਦਾਂ ਨਾਲ ਆਪਣਾ ਨਾਮ ਅਤੇ ਪਤਾ ਦੱਸਦੇ ਹੋਏ ਬੋਲਿਆ- 'ਮੈਂ ਮਾਲੀਵਾੜਾ ਦਾ ਸੰਜੂ ਹਾਂ' ਅਤੇ ਖੁਦ ਨੂੰ ਨੰਦੂਰਬਾਰ ਦਾ ਨਿਵਾਸੀ ਦੱਸਿਆ। ਇਸ ਤੋਂ ਵਧ ਕੁਝ ਦੱਸ ਪਾਉਂਦਾ ਇਹ ਸ਼ਬਦ ਬੋਲਣ ਤੋਂ ਬਾਅਦ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨੰਦੂਰਬਾਰ ਨਿਵਾਸੀ ਸੰਜੇ ਨਾਮਦੇਵ ਮਰਾਠੇ(30) ਦੇ ਰੂਪ 'ਚ ਹੋਈ ਹੈ। ਫਿਲਹਾਲ ਸੰਜੇ ਦੀ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਆਟੋ ਵਾਲਿਆਂ ਨੇ ਸੰਜੇ ਮਰਾਠੇ ਦੇ ਸਨਮਾਨ ਵਜੋਂ ਬੰਦ ਰੱਖਿਆ ਕੰਮਕਾਜ
ਸੰਜੇ ਮਰਾਠੇ ਨੰਦੂਰਬਾਰ ਵਿਚ ਆਟੋ ਚਲਾਉਂਦਾ ਸੀ। ਸੰਜੇ ਦੀ ਮੌਤ ਦੀ ਜਾਣਕਾਰੀ ਮਿਲਦੇ ਹੀ ਉਸਦੇ ਨਾਲ ਕੰਮ ਕਰਨ ਵਾਲਿਆਂ ਨੇ ਉਸਦੇ ਸਨਮਾਨ ਵਜੋਂ ਅੰਤਿਮ ਸਸਕਾਰ ਹੋਣ ਤੱਕ ਕੰਮਕਾਜ ਬੰਦ ਰਖਿਆ।
ਘਟਨਾ ਅਨੁਸਾਰ ਜਾਣਕਾਰੀ ਮਿਲਦੇ ਹੀ ਰੇਲਵੇ ਪੁਲਸ ਸਹਾਇਕ ਸੰਜੇ ਵਸੰਤ ਤਿਰੰਗੀ ਰੇਸਕਿਊ ਲਈ ਰੇਲਵੇ ਟ੍ਰੈਕ 'ਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਵਿਅਕਤੀ ਦੀ ਲਾਸ਼ ਰੇਲਵੇ ਟ੍ਰੈਕ 'ਤੇ ਪਈ ਹੋਈ ਹੈ। ਮਾਲ ਗੱਡੀ ਉੱਪਰੋਂ ਲੰਘ ਜਾਣ ਦੇ ਕਾਰਨ ਉਸਦਾ ਸਰੀਰ ਦੋ ਹਿੱਸਿਆਂ 'ਚ ਕੱਟਿਆ ਹੋਇਆ ਸੀ। ਅਚਾਨਕ ਹੱਥ ਦੀ ਹਲਚਲ ਦੇਖਣ ਤੋਂ ਬਾਅਦ ਪੁਲਸ ਕਰਮਚਾਰੀ ਨੇ ਉਸ ਦੇ ਸਰੀਰ ਦੇ ਹਲਚਲ ਵਾਲੇ ਹਿੱਸੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨੇ ਆਪਣੀਆਂ ਅੱਖਾਂ ਖੋਲ੍ਹ ਲਈਆਂ ਅਤੇ ਆਪਣੇ ਹੱਥ ਦੇ ਸਹਾਰੇ ਆਪਣੇ ਧੜ ਨੂੰ ਚੁੱਕ ਲਿਆ। ਕਰਮਚਾਰੀ ਨੇ ਲਾਸ਼ ਤੋਂ ਨਾਮ ਪੁੱਛਿਆ ਤਾਂ ਉਹ ਬੋਲਿਆ ਮਾਲੀਵਾੜਾ ਦਾ ਸੰਜੂ ਹਾਂ। ਇਸ ਤੋਂ 10 ਮਿੰਟ ਬਾਅਦ ਹੀ ਉਸਦਾ ਸਾਹ ਰੁਕ ਗਿਆ। ਪੁਲਸ ਕਰਮਚਾਰੀ ਅਨੁਸਾਰ ਇਹ ਉਸਦੇ ਜੀਵਨ ਦੀ ਅਜੀਬ ਅਤੇ ਪਹਿਲੀ ਘਟਨਾ ਹੈ।
ਕ
ਆਸ਼ਿਕ ਦਾ ਪਾਗਲਪਨ, ਵਿਦਿਆਰਥਣ ਦੇ ਇਨਕਾਰ 'ਤੇ ਸੁੱਟਿਆ ਤੇਜ਼ਾਬ, ਗ੍ਰਿਫਤਾਰ
NEXT STORY