ਪਟਨਾ— ਹਮੇਸ਼ਾ ਲੋਕ ਪਿਆਰ 'ਚ ਇੰਨੇ ਪਾਗਲ ਹੋ ਜਾਂਦੇ ਹਨ ਕਿ ਉਹ ਪਾਗਲਪਨ ਦੀਆਂ ਸਾਰੀਆਂ ਹੱਦਾਂ ਵੀ ਪਾਰ ਕਰ ਦਿੰਦੇ ਹਨ ਅਤੇ ਉੱਥੇ ਹੀ ਜੇਕਰ ਪਿਆਰ ਇਕ ਪਾਸੜ ਹੋਵੇ ਤਾਂ ਖਤਰਾ ਹੋਰ ਵੀ ਵਧ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਬਿਹਾਰ ਦੀ ਰਾਜਧਾਨੀ ਪਟਨਾ 'ਚ ਸਾਹਮਣੇ ਆਇਆ, ਜਿੱਥੇ ਇਕ ਪਾਸੜ ਪਿਆਰ 'ਚ ਆਸ਼ਿਕ ਨੇ ਵਿਦਿਆਰਥਣ 'ਤੇ ਤੇਜ਼ਾਬੀ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਪਟਨਾ ਦੇ ਜੀ.ਪੀ.ਓ. ਗੋਲੰਬਰ ਕੋਲ ਸੋਮਵਾਰ ਨੂੰ ਸ਼ਾਸਤਰੀ ਨਗਰ ਦੀ ਰਹਿਣ ਵਾਲੀ ਇਕ ਨਾਬਾਲਗ ਵਿਦਿਆਰਥਣ ਆਪਣੇ ਮਾਮਾ ਧੀਰਜ ਕੁਮਾਰ ਨਾਲ ਮਹਾਵੀਰ ਮੰਦਰ ਦੇ ਦਰਸ਼ਨ ਕਰ ਕੇ ਵਾਪਸ ਘਰ ਆ ਰਹੀ ਸੀ। ਇਸੇ ਦੌਰਾਨ ਬਾਈਕ ਸਵਾਰ 2 ਨੌਜਵਾਨਾਂ ਨੇ ਉਨ੍ਹਾਂ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਤੇਜ਼ਾਬੀ ਹਮਲਾ ਕਰਨ ਤੋਂ ਬਾਅਦ ਹੀ ਨੌਜਵਾਨ ਮੌਕੇ 'ਤੇ ਫਰਾਰ ਹੋ ਗਏ।
ਪੁਲਸ ਅਨੁਸਾਰ ਘਟਨਾ ਦਾ ਕਾਰਨ ਨੌਜਵਾਨ ਦੇ ਇਕ ਪਾਸੜ ਪਿਆਰ ਤੋਂ ਵਿਦਿਆਰਥਣ ਦਾ ਇਨਕਾਰ ਕਰਨਾ ਦੱਸਿਆ ਜਾ ਰਿਹਾ ਹੈ। ਪੀੜਤਾ ਅਤੇ ਉਸ ਦੇ ਮਾਮੇ ਨੂੰ ਗਰਦਨੀਬਾਗ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀ.ਐੱਮ.ਸੀ.ਐੱਚ. ਰੈਫਰ ਕਰ ਦਿੱਤਾ ਗਿਆ। ਉੱਥੇ ਹੀ ਪੁਲਸ ਨੇ ਮੰਗਲਵਾਰ ਦੀ ਸਵੇਰ ਦੋਸ਼ੀ ਸੋਨੂੰ ਗ੍ਰਿਫਤਾਰ ਕਰ ਲਿਆ ਹੈ।
ਕਾਰਤੀ ਚਿਦਾਂਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਜਾਰੀ ਰਹੇਗੀ ਜਾਂਚ
NEXT STORY