ਮੁੰਬਈ- ਮੁੰਬਈ ਦੇ ਇਕ ਮਸ਼ਹੂਰ ਰੈਸਟੋਰੈਂਟ 'ਚੋਂ ਮੰਗਵਾਏ ਖਾਣੇ 'ਚੋਂ ਮਰਿਆ ਹੋਇਆ ਚੂਹਾ ਨਿਕਲਿਆ। ਇਸ ਘਟਨਾ ਤੋਂ ਬਾਅਦ ਸ਼ਖ਼ਸ 75 ਘੰਟੇ ਤਕ ਹਸਪਤਾਲ 'ਚ ਦਾਖਲ ਰਿਹਾ। ਪ੍ਰਯਾਗਰਾਜ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਬਾਰਬੇਕਿਊ ਨੇਸ਼ਨ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ, ਅਜੇ ਤਕ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਨਹੀਂ ਹੋਈ।
ਪੀੜਤ ਵਿਅਕਤੀ ਰਾਜੀਵ ਸ਼ੁਕਲਾ ਮੁਤਾਬਕ, ਉਹ 8 ਜਨਵਰੀ, 2024 ਨੂੰ ਪ੍ਰਯਾਗਰਾਜ ਤੋਂ ਮੁੰਬਈ ਆਇਆ ਸੀ ਅਤੇ ਉਸਨੇ ਬਾਰਬੇਕਿਊ ਨੇਸ਼ਨ ਤੋਂ ਸ਼ਾਕਾਹਾਰੀ ਖਾਣਾ ਆਰਡਰ ਕੀਤਾ ਸੀ। ਇਸ ਖਾਣੇ 'ਚੋਂ ਮਰਿਆ ਹੋਇਆ ਚੂਹਾ ਨਿਕਲਿਆ, ਜਿਸਨੂੰ ਖਾਣ ਤੋਂ ਬਾਅਦ ਉਹ ਸਿਹਤ ਸਬੰਧੀ ਚਿੰਤਾਵਾਂ ਦੇ ਚਲਦੇ 75 ਘੰਟਿਆਂ ਤਕ ਹਸਪਤਾਲ 'ਚ ਦਾਖਲ ਰਿਹਾ। ਰਾਜੀਵ ਨੇ ਨਾਗਪਾੜਾ ਪੁਲਸ ਥਾਣੇ 'ਚ ਇਸ ਘਟਨਾ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਹੈ ਪਰ ਅਜੇ ਤਕ ਇਸ ਮਾਮਲੇ 'ਚ ਪੁਲਸ ਨੇ ਐੱਫ.ਆਈ.ਆਰ. ਦਰਜ ਨਹੀਂ ਕੀਤੀ।
ਇਹ ਵੀ ਪੜ੍ਹੋ- ਅਯੁੱਧਿਆ 'ਚ ਖੁੱਲ੍ਹੇਗਾ ਦੇਸ਼ ਦਾ ਪਹਿਲਾ '7-ਸਟਾਰ' ਲਗਜ਼ਰੀ ਹੋਟਲ, ਜਿੱਥੇ ਮਿਲੇਗਾ ਸਿਰਫ ਸ਼ਾਕਾਹਾਰੀ ਖਾਣਾ
ਪੀੜਤ ਨੇ ਪੁਲਸ ਦੁਆਰਾ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਦੇ ਸਬੰਧ 'ਚ ਸੋਸ਼ਲ ਮੀਡੀਆ ਹੈਂਡਲ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ 8 ਜਨਵਰੀ ਨੂੰ ਪ੍ਰਯਾਗਰਾਜ ਤੋਂ ਮੁੰਬਈ ਗਿਆ ਸੀ, ਜਿੱਥੇ ਮੈਂ ਬੀਬੀਕਿਊ ਤੋਂ ਇਕ ਸ਼ਾਕਾਹਾਰੀ ਖਾਣਾ ਆਰਡਰ ਕੀਤਾ ਸੀ, ਜਿਸ ਵਿਚੋਂ ਇਕ ਮਰਿਆ ਹੋਇਆ ਚੂਹਾ ਨਿਕਲਿਆ। ਇਸਤੋਂ ਬਾਅਦ ਮੈਂ ਸਿਹਤ ਚਿੰਤਾਵਾਂ ਨੂੰ ਲੈ ਕੇ 75 ਘੰਟਿਆਂ ਤਕ ਹਸਪਤਾਲ 'ਚ ਦਾਖਲ ਰਿਹਾ। ਮੈਂ ਇਸ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਅਜੇ ਤਕ ਨਾਗਪਾੜਾ ਪੁਲਸ ਨੇ ਮੇਰੀ ਐੱਫ.ਆਈ.ਆਰ. ਦਰਜ ਨਹੀਂ ਕੀਤੀ।
ਇਹ ਵੀ ਪੜ੍ਹੋ- ਰਾਮਲਲਾ ਦਾ ਅਨੋਖਾ ਭਗਤ! 1600 ਕਿਲੋਮੀਟਰ ਸਾਈਕਲ ਚਲਾ ਕੇ ਪੁੱਜਾ ਅਯੁੱਧਿਆ, ਜੇਬ 'ਚ ਨਹੀਂ ਸੀ ਇਕ ਵੀ ਪੈਸਾ
ਬੀਬੀਕਿਊ ਨੇ ਜਾਰੀ ਕੀਤਾ ਬਿਆਨ
ਉਥੇ ਹੀ ਘਟਨਾ 'ਤੇ ਬੀਬੀਕਿਊ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਸਾਨੂੰ ਰਾਜੀਵ ਸ਼ੁਕਲਾ ਨਾਂ ਦੇ ਵਿਅਕਤੀ ਤੋਂ ਇਕ ਸ਼ਿਕਾਇਤ ਮਿਲੀ ਹੈ, ਜਿਸ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ 8 ਜਨਵਰੀ, 2024 ਨੂੰ ਸਾਜੇ ਇਕ ਆਊਟਲੇਟ ਤੋਂ ਜੋ ਭੋਜਨ ਆਰਡਰ ਕੀਤਾ ਸੀ, ਉਸ ਵਿਚ ਕੀੜੇ ਪਾਏ ਗਏ ਸਨ।
ਅਸੀਂ ਜਾਂਚ ਕੀਤੀ ਹੈ ਅਤੇ ਅਜਿਹੀ ਕੋਈ ਅੰਦਰੂਨੀ ਖਾਮੀ ਨਹੀਂ ਮਿਲੀ। ਇਸਤੋਂ ਇਲਾਵਾ ਅਸੀਂ ਸਬੰਧਿਤ ਅਧਿਕਾਰੀਆਂ ਤੋਂ ਨਿਰੀਖਣ ਵੀ ਕਰਵਾਇਆ ਹੈ ਅਤੇ ਸਾਨੂੰ ਅਜਿਹਾ ਕੋਈ ਮਾਮਲਾ ਨਹੀਂ ਮਿਲਿਆ ਜਿਵੇਂ ਕਿ ਦੋਸ਼ ਲਗਾਇਆ ਗਿਆ ਹੈ। ਅਸੀਂ ਕਿਸੇ ਵੀ ਅੱਗੇ ਦੇ ਨਿਰੀਖਣ/ਆਡਿਟ 'ਤੇ ਸਬੰਧਿਤ ਅਧਿਕਾਰੀਆਂ ਦੇ ਨਾਲ ਪੂਰਾ ਸਹਿਯੋਗ ਕਰਾਂਗੇ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਦਿੱਲੀ-NCR 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰਿਆਣਾ ਸਰਕਾਰ ਨੇ ਚੁੱਕਿਆ ਵੱਡਾ ਕਦਮ
NEXT STORY