ਅਯੁੱਧਿਆ- ਰਾਮਲਲਾ ਦੀ ਨਗਰੀ ਅਯੁੱਧਿਆ 'ਚ ਦੇਸ਼ ਦਾ ਪਹਿਲਾ 7-ਸਟਾਰ ਲਗਜ਼ਰੀ ਹੋਟਲ ਖੁੱਲ੍ਹਣ ਜਾ ਰਿਹਾ ਹੈ, ਜਿਸ ਵਿਚ ਸਿਰਫ ਸ਼ਾਕਾਹਾਰੀ ਭੋਜਨ ਪਰੋਸਿਆ ਜਾਵੇਗਾ। ਇੰਨਾ ਹੀ ਨਹੀਂ ਅਯੁੱਧਿਆ 'ਚ ਮੁੰਬਈ ਸਥਿਤ ਰੀਅਲ ਅਸਟੇਟ ਫਰਮ ਦੁਆਰਾ ਇਕ 5-ਸਟਾਰ ਹੋਟਲ ਵੀ ਬਣਵਾਇਆ ਜਾਵੇਗਾ। 22 ਜਨਵਰੀ ਤੋਂ ਇਕ ਹਿਰਾਇਸ਼ੀ ਪ੍ਰਾਜੈਕਟ ਵੀ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਰਾਮਲਲਾ ਦਾ ਅਨੋਖਾ ਭਗਤ! 1600 ਕਿਲੋਮੀਟਰ ਸਾਈਕਲ ਚਲਾ ਕੇ ਪੁੱਜਾ ਅਯੁੱਧਿਆ, ਜੇਬ 'ਚ ਨਹੀਂ ਸੀ ਇਕ ਵੀ ਪੈਸਾ
ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਣਗੇ। ਇਸ ਲਈ ਅਯੁੱਧਿਆ 'ਚ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਹਨ। ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ ਲੱਖਾਂ ਭਗਤਾਂ ਦੇ ਅਯੁੱਧਿਆ ਆਉਣ ਦੀ ਉਮੀਦ ਹੈ। ਅਜਿਹੇ 'ਚ ਵੱਡੇ ਪੱਧਰ 'ਤੇ ਹੋਟਲ ਬਣਵਾਏ ਜਾ ਰਹੇ ਹਨ। ਸ਼ਹਿਰ 'ਚ ਆਪਣੀਆਂ ਸਹੂਤਲਾ ਸਥਾਪਤ ਕਰਨ ਲਈ 110 ਛੋਟੇ ਅਤੇ ਵੱਡੇ ਹੋਟਲ ਵਪਾਰੀ ਅਯੁੱਧਿਆ 'ਚ ਜ਼ਮੀਨ ਖਰੀਦ ਰਹੇ ਹਨ। ਇਥੇ ਇਕ ਸੋਲਰ ਪਾਰਕ ਵੀ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਨੂੰ ਭੇਂਟ ਕੀਤੀ ਜਾਵੇਗੀ 'ਵਿਰਾਟ' ਰਾਮਾਇਣ, 3000 ਕਿਲੋ ਹੋਵੇਗਾ ਭਾਰ, ਮੋਟਰ ਨਾਲ ਪਲਟਿਆ ਜਾਵੇਗਾ ਪੰਨਾ
ਹੈਲੀਕਾਪਟਰ ਸੇਵਾ ਵੀ ਹੋਵੇਗੀ ਸ਼ੁਰੂ
ਲਖਨਊ ਤੋਂ ਅਯੁੱਧਿਆ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ। ਕੁਲ 6 ਹੈਲੀਕਾਪਟਰ, ਜਿਨ੍ਹਾਂ 'ਚੋਂ 3 ਹੈਲੀਕਾਪਟਰ ਅਯੁੱਧਿਆ ਅਤੇ 3 ਹੈਲੀਕਾਪਟਰ ਲਖਨਊ ਤੋਂ ਉਡਾਣ ਭਰਨਗੇ। ਇਹ ਸੇਵਾ 19 ਜਨਵਰੀ ਤੋਂ ਸ਼ੁਰੂ ਹੋਵੇਗੀ। ਹੁਣ ਇਨ੍ਹਾਂ ਹੈਲੀਕਾਪਟਰਾਂ ਦੀ ਸਮਰਥਾ 8-18 ਯਾਤਰੀਆਂ ਨੂੰ ਲੈ ਕੇ ਜਾਣ ਦੀ ਹੋਵੇਗੀ। ਸ਼ਰਧਾਲੂਆਂ ਨੂੰ ਹੈਲੀਕਾਪਟਰ ਯਾਤਰਾ ਦੀ ਪ੍ਰੀ-ਬੁਕਿੰਗ ਕਰਵਾਉਣੀ ਪਵੇਗੀ।
ਇਹ ਵੀ ਪੜ੍ਹੋ- Ram Mandir: ਭਗਤੀ ਦੀ ਖੁਸ਼ਬੂ ਨਾਲ ਮਹਿਕੀ ਅਯੁੱਧਿਆ, ਬਾਲੀ ਗਈ 108 ਫੁੱਟ ਲੰਬੀ ਅਗਰਬੱਤੀ
ਦੇਸ਼ 'ਚ ਕੋਰੋਨਾ ਦੇ 269 ਨਵੇਂ ਮਾਮਲੇ ਆਏ ਸਾਹਮਣੇ, ਬੀਤੇ 24 ਘੰਟਿਆਂ 'ਚ 3 ਲੋਕਾਂ ਦੀ ਮੌਤ
NEXT STORY