ਨਾਹਨ– ਨਾਹਨ ਵਿਧਾਨ ਸਭਾ ਖੇਤਰ ’ਚ ਪਿੰਡ ਕੰਡਈਵਾਲਾ ਦੇ ਨੇੜੇ ਬਰਾਤ ਲੈ ਕੇ ਜਾ ਰਹੀ ਇਕ ਪਿਕਅਪ ਜੀਪ (ਐੱਚ.ਪੀ. 71-5876) ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਪਿਕਅਪ ’ਚ ਸਵਾਰ 18 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ ਜਦਕਿ ਇਕ ਵਿਅਕਤੀ ਦੀ ਮੌਤ ਹੋਗਈ ਹੈ। ਮ੍ਰਿਤਕ ਦੀ ਪਛਾਣ 62 ਸਾਲਾ ਕਾਸਿਮ ਅਲੀ ਪੁੱਤਰ ਨੂਰ ਅਲੀ ਨਿਵਾਸੀ ਲੋਹਗੜ੍ਹ ਦੇ ਰੂਪ ’ਚ ਕੀਤੀ ਗਈ ਹੈ। ਉੱਥੇ ਹੀ ਗੰਭੀਰ ਰੂਪ ਨਾਲ ਜ਼ਖ਼ਮੀ 3 ਲੋਕਾਂ ਨੂੰ ਨਾਹਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਨੂੰ ਬਾਅਦ ’ਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਵਹੁਟੀ ਲੈ ਕੇ ਵਾਪਸ ਪਰਤ ਰਹੀ ਸੀ ਬਰਾਤ
ਜਾਣਕਾਰੀ ਮੁਤਾਬਕ, ਪਿੰਡ ਕੌਲਾਵਾਲਾਂ ਭੂਡੁ ਤੋਂ ਸ਼ਨੀਵਾਰ ਇਕ ਬਰਾਤ ਪਿੰਡ ਕੋਲਰ ਲਈ ਰਵਾਨਾ ਹੋਈ ਸੀ। ਸ਼ਾਮ ਨੂੰ ਬਰਾਤ ਵਹੁਟੀ ਲੈ ਕੇ ਪਰਤੀ ਰਹੀ ਸੀ, ਇਸੇ ਦੌਰਾਨ ਬਰਾਤੀਆਂ ਨਾਲ ਭਰੀ ਪਿਕਅਪ ਕੰਡਈਵਾਲਾ ਦੇ ਨੇੜੇ ਬੇਕਾਬੂ ਹੋ ਕੇ ਡੁੰਘੀ ਖੱਡ ’ਚ ਜਾ ਡਿੱਗੀ। ਮਾਲ ਵਿਭਾਗ ਵਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 20 ਹਜ਼ਾਰ ਰੁਪਏ ਜਦਕਿ ਜ਼ਖ਼ਮੀਆਂ ਨੂੰ 10-10 ਹਜ਼ਾਰ ਰੁਪਏ ਦੀ ਫੌਰੀ ਰਾਹਤ ਜਾਰੀ ਕੀਤੀ ਗਈਹੈ। ਪੁਲਸ ਅਧਿਕਾਰੀ ਬਵਿਤਾ ਰਾਣਾ ਨੇ ਦੱਸਿਆ ਕਿ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ ਜਦਕਿ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦਾ ਇਲਾਜ ਮੈਡੀਕਲ ਕਾਲਜ ਹਸਪਤਾਲ ਨਾਹਨ ’ਚ ਚੱਲ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਦਿੱਲੀ: ਕਰੋਲਬਾਗ ਸਥਿਤ ਬੂਟਾਂ ਦੇ ਬਾਜ਼ਾਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 39 ਗੱਡੀਆਂ ਨੇ ਪਾਇਆ ਕਾਬੂ
NEXT STORY