ਗੋਰਖਪੁਰ- ਲਖਨਊ ਦੀ ਇਕ ਵਿਸ਼ੇਸ਼ ਅਦਾਲਤ ਨੇ ਗੋਰਖਨਾਥ ਮੰਦਰ ’ਤੇ ਹਮਲੇ ਦੇ ਦੋਸ਼ੀ ਅੱਤਵਾਦੀ ਮੁਰਤਜ਼ਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਉਸ ਨੇ ਪਿਛਲੇ ਸਾਲ 4 ਅਪ੍ਰੈਲ ਨੂੰ ਮੰਦਰ ਦੀ ਸੁਰੱਖਿਆ ’ਚ ਤਾਇਨਾਤ ਪੀ. ਏ. ਸੀ. ਜਵਾਨ ’ਤੇ ਬਾਂਕੇ ਨਾਲ ਹਮਲਾ ਕੀਤਾ ਸੀ। ਪੀ. ਏ. ਸੀ. ਜਵਾਨ ਨੂੰ ਜ਼ਖਮੀ ਕਰ ਕੇ ਉਸ ਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਹੋਰ ਸੁਰੱਖਿਆ ਕਰਮੀਆਂ ਵਲੋਂ ਫੜਨ ਦੀ ਕੋਸ਼ਿਸ਼ ਕੀਤੇ ਜਾਣ 'ਤੇ ਉਸ ਨੇ ਬਾਂਕੇ ਨਾਲ ਹਮਲਾ ਕਰ ਕੇ ਨਾਅਰੇ ਵੀ ਲਾਏ। ਅਦਾਲਤ ਦੇ ਵਿਸ਼ੇਸ਼ ਜੱਜ ਵਿਵੇਕਾਨੰਦ ਸ਼ਰਨ ਤ੍ਰਿਪਾਠੀ ਨੇ ਸਜ਼ਾ ’ਤੇ ਆਪਣਾ ਫ਼ੈਸਲਾ ਸੁਣਾਇਆ।
ਜ਼ਿਕਰਯੋਗ ਹੈ ਕਿ 4 ਅਪ੍ਰੈਲ 2022 ਨੂੰ ਇਸ ਮਾਮਲੇ ’ਚ ਵਿਨੈ ਕੁਮਾਰ ਮਿਸ਼ਰਾ ਨੇ ਗੋਰਖਨਾਥ ਥਾਣੇ ’ਚ ਰਿਪੋਰਟ ਦਰਜ ਕਰਵਾਈ ਸੀ। ਮਿਸ਼ਰਾ ਮੁਤਾਬਕ ਗੋਰਖਨਾਥ ਮੰਦਰ ਦੀ ਸੁਰੱਖਿਆ ’ਚ ਤਾਇਨਾਤ ਜਵਾਨ ਅਨਿਲ ਕੁਮਾਰ ਪਾਸਵਾਨ ’ਤੇ ਮੁਰਤਜ਼ਾ ਨੇ ਅਚਾਨਕ ਹਮਲਾ ਕੀਤਾ ਸੀ, ਜਿਸ ’ਚ ਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਮੁਰਤਜ਼ਾ ਨੇ ਜਵਾਨ ਦੀ ਰਾਈਫਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਦੌਰਾਨ ਬਾਂਕਾ ਲਹਿਰਾਉਂਦੇ ਹੋਏ ਅੱਲ੍ਹਾ-ਹੂ-ਅਕਬਰ ਦੇ ਨਾਅਰੇ ਲਗਾਏ।
ਮੁਰਤਜ਼ਾ 'ਤੇ ਇਸਲਾਮਿਕ ਸਟੇਟ (ਆਈ. ਐੱਸ.) ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜੇਹਾਦ ਦੀ ਮੰਸ਼ਾ ਨਾਲ ਭਾਰਤ ਸਰਕਾਰ ਖਿਲਾਫ਼ ਜੰਗ ਕਰ ਕੇ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਚੁਣੌਤੀ ਦੇਣ ਦਾ ਦੋਸ਼ ਸੀ। ਅਦਾਲਤ ਵਲੋਂ ਸੁਣਾਈ ਗਈ ਸਜ਼ਾ 'ਚ ਮੁਰਤਜ਼ਾ ਨੂੰ ਗਰਦਨ ਤੋਂ ਉਦੋਂ ਤੱਕ ਲਟਕਾਉਣ ਦਾ ਹੁਕਮ ਦਿੱਤਾ ਗਿਆ, ਜਦੋਂ ਤੱਕ ਉਸ ਦੀ ਮੌਤ ਨਾ ਹੋ ਜਾਵੇ। ਸਪੈਸ਼ਲ ਕੋਰਟ ਨੇ ਆਪਣੇ 145 ਪੰਨਿਆਂ ਦੇ ਹੁਕਮ ਵਿਚ ਦੋਸ਼ੀ ਖ਼ਿਲਾਫ਼ ਜੰਗ ਛੇੜਨ, ਕਤਲ ਦੀ ਕੋਸ਼ਿਸ਼ ਸਮੇਤ ਕੁੱਲ 12 ਦੋਸ਼ਾਂ 'ਚ ਮੌਤ ਦੀ ਸਜ਼ਾ ਨਾਲ ਹੀ ਜੁਰਮਾਨਾ ਵੀ ਲਾਇਆ ਹੈ।
ਰਾਹੁਲ ਅਤੇ ਪ੍ਰਿੰਯਕਾ ਗਾਂਧੀ ਨੇ ਜੰਮੂ ਕਸ਼ਮੀਰ ਦੇ ਗਾਂਦੇਰਬਲ 'ਚ ਖੀਰ ਭਵਾਨੀ ਮੰਦਰ 'ਚ ਕੀਤੇ ਦਰਸ਼ਨ
NEXT STORY