ਨਵੀਂ ਦਿੱਲੀ- ਰੱਖਿਆ ਮੰਤਰਾਲੇ ਨੇ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਲਈ ਨਿੱਜੀ ਖੇਤਰ ਦੀਆਂ ਕੰਪਨੀਆਂ ਜੁਪੀਟਰ ਵੈਗਨਜ਼ ਲਿਮਟਿਡ ਅਤੇ ਬੀ. ਈ. ਐੱਮ. ਐੱਲ. ਲਿਮਟਿਡ ਨਾਲ 802 ਕਰੋੜ ਰੁਪਏ ਦੇ 2 ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ। ਮੰਤਰਾਲੇ ਨੇ 697 ਬੋਗੀ ਓਪਨ ਮਿਲਟਰੀ (ਬੀ. ਓ. ਐੱਮ.) ਵੈਗਨਾਂ ਦੀ ਖਰੀਦ ਲਈ ਜੁਪੀਟਰ ਵੈਗਨਜ਼ ਲਿਮਟਿਡ ਨਾਲ 473 ਕਰੋੜ ਰੁਪਏ ਅਤੇ 56 ਮਕੈਨੀਕਲ ਮਾਈਨਫੀਲਡ ਮਾਰਕਿੰਗ ਇਕੁਇਪਮੈਂਟ (ਐੱਮ. ਐੱਮ. ਐੱਮ. ਈ.) ਮਾਰਕ 2 ਦੀ ਖਰੀਦ ਲਈ ਬੀ. ਈ. ਐੱਮ. ਐੱਲ. ਲਿਮਟਿਡ ਨਾਲ 329 ਕਰੋੜ ਰੁਪਏ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਹ ਖਰੀਦ (ਭਾਰਤੀ-ਆਈ. ਡੀ. ਡੀ. ਐੱਮ.) ਸ਼੍ਰੇਣੀ ਦੇ ਤਹਿਤ ਕੀਤੀ ਜਾਵੇਗੀ।
ਇਸ ਦੇ ਲਈ ਇਹ ਕੰਪਨੀਆਂ ਸਵਦੇਸ਼ੀ ਇਕਾਈਆਂ ਤੋਂ ਫੌਜੀ ਸਾਜ਼ੋ-ਸਾਮਾਨ ਅਤੇ ਉਪ-ਪ੍ਰਣਾਲੀਆਂ ਦੀ ਖਰੀਦ ਕਰਨਗੀਆਂ, ਜੋ ਸਵੈ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਦੇ ਹੋਏ ਸਵਦੇਸ਼ੀ ਨਿਰਮਾਣ ਅਤੇ ਰੱਖਿਆ ਉਤਪਾਦਨ ਵਿਚ ਨਿੱਜੀ ਖੇਤਰ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਗੀਆਂ। ਰਿਸਰਚ ਡਿਜ਼ਾਈਨ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ (ਆਰ. ਡੀ. ਐਸ. ਓ) ਵਲੋਂ ਡਿਜ਼ਾਇਨ ਕੀਤੇ ਬੋਗੀ ਓਪਨ ਮਿਲਟਰੀ (ਬੀ. ਓ. ਐਮ) ਵੈਗਨ, ਭਾਰਤੀ ਫੌਜ ਵਲੋਂ ਫੌਜੀ ਯੂਨਿਟਾਂ ਨੂੰ ਮਨੁੱਖੀ ਸ਼ਕਤੀ ਲਈ ਵਰਤੇ ਜਾਂਦੇ ਵੈਗਨ ਹਨ।
BOM ਵੈਗਨਾਂ ਦੀ ਵਰਤੋਂ ਹਲਕੇ ਵਾਹਨਾਂ, ਤੋਪਖਾਨੇ ਦੀਆਂ ਤੋਪਾਂ, BMPs, ਇੰਜੀਨੀਅਰਿੰਗ ਸਾਜ਼ੋ-ਸਾਮਾਨ ਆਦਿ ਨੂੰ ਉਨ੍ਹਾਂ ਦੇ ਸੰਚਾਲਨ ਖੇਤਰਾਂ ਤੱਕ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਇਹ ਨਾਜ਼ੁਕ ਰੋਲਿੰਗ ਸਟਾਕ ਕਿਸੇ ਵੀ ਟਕਰਾਅ ਦੀ ਸਥਿਤੀ ਦੇ ਦੌਰਾਨ ਯੂਨਿਟਾਂ ਅਤੇ ਉਪਕਰਣਾਂ ਨੂੰ ਕਾਰਜਸ਼ੀਲ ਖੇਤਰਾਂ ਵਿਚ ਤੁਰੰਤ ਅਤੇ ਨਾਲੋ ਨਾਲ ਸ਼ਾਮਲ ਕਰਨ ਨੂੰ ਯਕੀਨੀ ਬਣਾਏਗਾ।
ਰਾਮ ਮੰਦਰ ਤੇ CM ਯੋਗੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ 2 ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਰਾਜ਼
NEXT STORY