ਨਵੀਂ ਦਿੱਲੀ- ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਇਕ 4 ਮੰਜ਼ਿਲਾ ਇਮਾਰਤ ਜ਼ਮੀਨਦੋਜ਼ ਹੋ ਗਈ। ਇਸ ਇਮਾਰਤ ਦੇ ਢਹਿਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਆਸਕਰ ਪਬਲਿਕ ਸਕੂਲ ਨੇੜੇ ਨਵੀਂ ਬਣੀ ਇਮਾਰਤ ਸੋਮਵਾਰ ਸ਼ਾਮ ਨੂੰ ਢਹਿ ਗਈ। ਹੁਣ ਤੱਕ 12 ਲੋਕਾਂ ਨੂੰ ਬਚਾਇਆ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਦੋ ਲੋਕ ਮ੍ਰਿਤਕ ਮਿਲੇ ਹਨ ਅਤੇ 12 ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਹੇਠਾਂ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।
ਪੁਲਸ ਤੋਂ ਇਲਾਵਾ ਫਾਇਰ ਬ੍ਰਿਗੇਡ ਵਿਭਾਗ, ਆਫ਼ਤ ਪ੍ਰਬੰਧਨ, ਨਗਰ ਨਿਗਮ ਸਮੇਤ ਹੋਰ ਬਚਾਅ ਟੀਮ ਮੌਕੇ 'ਤੇ ਮੌਜੂਦ ਹਨ। ਉੱਥੇ ਹੀ ਇਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਆਤਿਸ਼ੀ ਨੇ ਦੁੱਖ ਜਤਾਇਆ ਹੈ। ਦਿੱਲੀ ਪੁਲਸ ਨੇ ਸੋਮਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਸੀ ਕਿ ਉਸ ਨੂੰ ਸ਼ਾਮ ਨੂੰ ਕਰੀਬ 7 ਵਜੇ ਇਮਾਰਤ ਢਹਿਣ ਦੀ ਸੂਚਨਾ ਮਿਲੀ। ਪੁਲਸ ਨੇ ਦੱਸਿਆ ਕਿ ਨਵੀਂ ਬਣੀ ਇਮਾਰਤ 200 ਵਰਗ ਗਜ ਖੇਤਰ ਵਿਚ ਬਣੀ ਸੀ।

ਹੁਣ ਤੱਕ 12 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਬੁਰਾੜੀ ਹਾਦਸੇ ਵਿਚ 7 ਸਾਲ ਦੀ ਬੱਚੀ ਰਾਧਿਕਾ ਦੀ ਮੌਤ ਹੋ ਗਈ ਹੈ। ਉੱਥੇ ਹੀ ਸਾਧਨਾ ਨਾਂ ਦੀ ਇਕ 17 ਸਾਲ ਦੀ ਕੁੜੀ ਦੀ ਮੌਤ ਹੋ ਗਈ ਹੈ। ਇਮਾਰਤ ਡਿੱਗਣ ਕਾਰਨ 12 ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਬੁਰਾੜੀ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਫ਼ਿਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, 7 ਸਾਲ ਬਾਅਦ ਸਿਰਸਾ ਡੇਰੇ 'ਚ ਵਾਪਸੀ
NEXT STORY