ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਕਿ ਦਿੱਲੀ 'ਚ ਵੀ 18 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਜਲਦ ਹੀ ਵੈਕਸੀਨ ਲੱਗਣੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਦਿੱਲੀ 'ਚ ਵੈਕਸੀਨ ਉਪਲੱਬਧ ਨਹੀਂ ਹੈ ਪਰ 2-3 ਦਿਨਾਂ 'ਚ ਕੋਵੀਸ਼ੀਲਡ ਵੈਕਸੀਨ ਦੀਆਂ ਕਰੀਬ 3 ਲੱਖ ਡੋਜ਼ ਦਿੱਲੀ ਪਹੁੰਚ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਪੂਰੀ ਦਿੱਲੀ ਨੂੰ ਅਸੀਂ ਤਿੰਨ ਮਹੀਨਿਆਂ 'ਚ ਵੈਕਸੀਨ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਲਈ ਅਸੀਂ ਸਾਰੀ ਤਿਆਰੀ ਕਰ ਲਈ ਹੈ। ਸਾਨੂੰ ਸਿਰਫ਼ ਵੈਕਸੀਨ ਮਿਲਣ ਦਾ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ ਦੋਵੇਂ ਹੀ ਕੰਪਨੀਆਂ ਭਾਰਤ ਬਾਇਓਟੇਕ ਅਤੇ ਸੀਰਮ ਇੰਸਟੀਚਿਊਟ ਨੂੰ 66-66 ਲੱਖ ਦਾ ਆਰਡਰ ਦਿੱਤਾ ਹੈ।
ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਰਿਆਂ ਨੂੰ ਵੈਕਸੀਨ ਲੱਗੇਗੀ। ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਤੁਸੀਂ ਜਿਵੇਂ ਹੁਣ ਤੱਕ ਸਾਡਾ ਸਹਿਯੋਗ ਕੀਤਾ ਹੈ ਅੱਗੇ ਵੀ ਕਰੋ। ਅਸੀਂ ਲਗਾਤਾਰ ਵੈਕਸੀਨ ਨਿਰਮਾਤਾ ਕੰਪਨੀਆਂ ਦੇ ਸੰਪਰਕ 'ਚ ਹੈ। ਵੈਕਸੀਨ ਆਉਂਦੇ ਹੀ ਟੀਕਾਕਰਨ ਦਾ ਪ੍ਰੋਗਰਾਮ ਸ਼ੁਰੂ ਹੋਵੇਗਾ।
ਕੋਰੋਨਾ ਦੇ ਵਧਦੇ ਕਹਿਰ ਦਰਮਿਆਨ ਉੱਤਰ ਪ੍ਰਦੇਸ਼ ਸਰਕਾਰ ਨੇ ਵਧਾਈ ਤਾਲਾਬੰਦੀ ਦੀ ਮਿਆਦ
NEXT STORY