ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪੁਸ਼ਪ ਵਿਹਾਰ ਸਥਿਤ ਅੰਮ੍ਰਿਤਾ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਸਕੂਲ ਨੂੰ ਖਾਲੀ ਕਰਵਾਇਆ। ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈ-ਮੇਲ ਜ਼ਰੀਏ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਜਾਂਚ ਵਿਚ ਜੁੱਟ ਗਈ। ਦੱਸ ਦੇਈਏ ਕਿ ਅੰਮ੍ਰਿਤਾ ਸਕੂਲ ਸਾਊਥ ਦਿੱਲੀ ਦੇ ਪੁਸ਼ਪ ਵਿਹਾਰ ਇਲਾਕੇ ਵਿਚ ਸਥਿਤ ਹੈ। ਸਵੇਰ ਦੇ ਸਮੇਂ ਈ-ਮੇਲ ਜ਼ਰੀਏ ਸਕੂਲ ਨੂੰ ਇਹ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਬੰਬ ਨਹੀਂ ਮਿਲਿਆ।
ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੰਬ ਦਸਤਾ ਦੇ ਐੱਸ. ਆਈ. ਸੁਰੇਸ਼ ਯਾਦਵ ਨੇ ਕਿਹਾ ਕਿ ਧਮਕੀ ਮਿਲਣ ਮਗਰੋਂ ਸਕੂਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਨੂੰ ਸਵੇਰੇ ਕੰਟਰੋਲ ਰੂਮ ਤੋਂ ਇਸ ਦੀ ਖ਼ਬਰ ਮਿਲੀ ਸੀ, ਇੱਥੇ ਸਰਚ ਕੀਤਾ ਗਿਆ, ਕਿੱਥੋਂ ਬੰਬ ਨਹੀਂ ਮਿਲਿਆ ਹੈ। ਅਜੇ ਤੱਕ ਇਹ ਵੀ ਸਾਫ ਨਹੀਂ ਹੋ ਸਕਿਆ ਹੈ ਕਿ ਧਮਕੀ ਕਿਸ ਨੇ ਦਿੱਤੀ ਹੈ। ਓਧਰ ਦੱਖਣੀ ਦਿੱਲੀ ਦੀ ਡਿਪਟੀ ਕਮਿਸ਼ਨਰ ਚੰਦਰ ਚੌਧਰੀ ਨੇ ਦੱਸਿਆ ਕਿ ਬੰਬ ਨਕਾਰਾ ਕਰਨ ਵਾਲੀ ਟੀਮ ਨੇ ਸਕੂਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ।
ਇਹ ਵੀ ਪੜ੍ਹੋ- ਸਕੀਆਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕਰਾਇਆ ਵਿਆਹ, ਲੋਕ ਕਰ ਰਹੇ ਤਾਰੀਫ਼ਾਂ, ਜਾਣੋ ਵਜ੍ਹਾ
ਦੱਸ ਦੇਈਏ ਕਿ ਬੀਤੇ ਮਹੀਨੇ ਵੀ ਦਿੱਲੀ 'ਚ ਮਥੁਰਾ ਰੋਡ 'ਤੇ ਸਥਿਤ ਦਿੱਲੀ ਪਬਲਿਕ ਸਕੂਲ 'ਚ ਬੰਬ ਦੀ ਫਰਜ਼ੀ ਕਾਲ ਆਈ ਸੀ। ਜਿਸ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਚਲਾ ਕੇ ਧਮਕੀ ਨੂੰ ਅਫਵਾਹ ਦੱਸਿਆ ਸੀ।
ਇਹ ਵੀ ਪੜ੍ਹੋ- ਵਿਦਾਈ ਭਾਸ਼ਣ 'ਚ ਭਾਵੁਕ ਹੋਏ SC ਦੇ ਜਸਟਿਸ ਸ਼ਾਹ, ਬੋਲੇ- ਮੈਂ ਸੇਵਾ-ਮੁਕਤ ਹੋਣ ਵਾਲਾ ਇਨਸਾਨ ਨਹੀਂ
PM ਮੋਦੀ ਨੇ 'ਰੁਜ਼ਗਾਰ ਮੇਲੇ' ਤਹਿਤ 71,000 ਕਾਮਿਆਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY