ਨਵੀਂ ਦਿੱਲੀ- ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਵਿਧਾਨ ਸਭਾ 'ਚ ਅੱਜ ਯਾਨੀ ਕਿ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ 78,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਕੈਲਾਸ਼ ਗਹਿਲੋਤ ਪਹਿਲੀ ਵਾਰ ਸਦਨ ਵਿਚ ਬਜਟ ਦਾ ਪ੍ਰਸਤਾਵ ਰੱਖਿਆ। ਕੇਂਦਰ ਸਰਕਾਰ ਵਲੋਂ ਬਜਟ ਨੂੰ ਮਨਜ਼ੂਰੀ ਮਿਲਣ ਮਗਰੋਂ ਦਿੱਲੀ ਸਰਕਾਰ ਇਕ ਦਿਨ ਦੀ ਦੇਰੀ ਨਾਲ ਬਜਟ ਪੇਸ਼ ਕਰ ਰਹੀ ਹੈ। ਕੈਲਾਸ਼ ਨੇ ਦੱਸਿਆ ਕਿ ਬਜਟ ਵਿਚ ਜੋ ਵਿਵਸਥਾ ਹੈ, ਜਿਸ ਨਾਲ ਦਿੱਲੀ ਨੂੰ ਸਾਫ਼-ਸੁਥਰੀ ਕਿਵੇਂ ਬਣਾਉਣਾ ਹੈ ਇਸ ਦਾ ਪੂਰਾ ਖਾਕਾ ਹੈ।
ਇਹ ਵੀ ਪੜ੍ਹੋ- ਅਸੀਂ PM ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਕੋਈ ਝਗੜਾ ਨਹੀਂ ਚਾਹੁੰਦੇ: CM ਕੇਜਰੀਵਾਲ
ਆਪਣੇ ਸੰਬੋਧਨ ਵਿਚ ਕੈਲਾਸ਼ ਨੇ ਕਿਹਾ ਕਿ ਵਿੱਤੀ ਸਾਲ 2023-24 ਦਾ ਬਜਟ ਦਿੱਲੀ ਨੂੰ ਸਾਫ਼, ਸੁੰਦਰ ਅਤੇ ਆਧੁਨਿਕ ਬਣਾਉਣ ਲਈ ਹੈ। ਸ਼ਹਿਰ 'ਚ 26 ਨਵੇਂ ਫਲਾਈਓਵਰ ਬਣਾਏ ਜਾ ਰਹੇ ਹਨ। ਸਾਲ 2023 ਦੇ ਅਖ਼ੀਰ ਵਿਚ 1600 ਈ-ਬੱਸਾਂ ਲਿਆਂਦੀਆਂ ਜਾਣਗੀਆਂ। ਦਿੱਲੀ ਸਰਕਾਰ ਤਿੰਨ ਅਨੋਖੇ ਡਬਲ ਡੈਕਰ ਫਲਾਈਓਵਰ ਬਣਾ ਰਹੀ ਹੈ। ਹੇਠਲੇ ਡੇਕ 'ਤੇ ਵਾਹਨ ਅਤੇ ਉੱਪਰ ਵਾਲੇ 'ਤੇ ਮੈਟਰੋ ਚੱਲੇਗੀ, ਜਿਸ ਨਾਲ ਜਨਤਾ ਦੇ 121 ਕਰੋੜ ਰੁਪਏ ਬਚਣਗੇ, ਇਸ ਲਈ 320 ਕਰੋੜ ਦਾ ਪ੍ਰਸਤਾਵ ਹੈ। ਕੈਲਾਸ਼ ਮੁਤਾਬਕ ਦਿੱਲੀ ਇਕਮਾਤਰ ਅਜਿਹਾ ਸੂਬਾ ਹੈ, ਜਿੱਥੇ ਫਲਾਈਓਵਰ ਦੇ ਨਿਰਮਾਣ ਦੀ ਲਾਗਤ ਵਧਦੀ ਨਹੀਂ ਹੈ, ਸਗੋਂ ਅਸੀਂ ਈਮਾਨਦਾਰੀ ਅਤੇ ਕੁਸ਼ਲਤਾ ਨਾਲ ਜਨਤਾ ਦੇ 536 ਕਰੋੜ ਰੁਪਏ ਬਚਾਏ ਹਨ। ਸ਼ਹਿਰ ਤੋਂ ਕੂੜਾ ਦੇ ਤਿੰਨ ਪਹਾੜ ਹਟਾਉਣ 'ਚ ਦਿੱਲੀ ਨਗਰ ਨਿਗਮ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੁੜ ਮਿਲੀ ਧਮਕੀ, ਮੰਗੀ ਗਈ 10 ਕਰੋੜ ਦੀ ਫਿਰੌਤੀ
ਦਿੱਲੀ ਦੀਆਂ ਸਾਰੀਆਂ ਸੜਕਾਂ ਨੂੰ ਧੂੜ ਮੁਕਤ ਬਣਾਉਣ ਲਈ ਸਰਕਾਰ ਐਂਟੀ-ਸਮੌਗ ਗਨ ਅਤੇ ਵਾਟਰ ਸਪ੍ਰਿੰਕਲਰ ਦਾ ਇਸਤੇਮਾਲ ਕਰੇਗੀ। ਦਿੱਲੀਆਂ ਸੜਕਾਂ ਦੇ ਸੁੰਦਰੀਕਰਨ ਅਤੇ ਅਪਗ੍ਰੇਡੇਸ਼ਨ ਦੀ ਇਹ ਯੋਜਨਾ 10 ਸਾਲ ਦੀ ਹੈ। ਕੈਲਾਸ਼ ਗਹਿਲੋਤ ਨੇ ਕਿਹਾ ਕਿ ਪੀ. ਡਬਲਿਊ. ਡੀ. ਦੀਆਂ ਸਾਰੀਆਂ ਸੜਕਾਂ ਕੌਮਾਂਤਰੀ ਪੱਧਰ ਦੀਆਂ ਹੋਣਗੀਆਂ, ਉਹ ਟੁੱਟੀਆਂ ਨਹੀਂ ਹੋਣਗੀਆਂ। ਸੜਕਾਂ ਦੀ 10 ਸਾਲ ਤੱਕ ਦੇਖ-ਰੇਖ ਅਤੇ ਰੱਖ-ਰਖਾਅ ਸਬੰਧਤ ਠੇਕੇਦਾਰ ਕਰੇਗਾ। ਪੀ. ਡਬਲਿਊ. ਡੀ. ਦੀ 1400 ਕਿਲੋਮੀਟਰ ਲੰਬੀਆਂ ਸੜਕਾਂ ਹਨ।
ਇਹ ਵੀ ਪੜ੍ਹੋ- ਮੁੰਡੇ ਦਾ ਅਗਵਾ ਕਰਨ ਮਗਰੋਂ ਕਤਲ; ਮਾਪਿਆਂ ਦਾ ਸੌ ਸੁੱਖਾਂ ਦਾ ਸੀ ਪੁੱਤ, 6 ਭੈਣਾਂ ਨੇ ਗੁਆਇਆ ਇਕਲੌਤਾ ਭਰਾ
ਦਿੱਲੀ ਨੂੰ ਸਾਫ਼-ਸੁਥਰਾ ਬਣਾਉਣ ਲਈ ਕੁੱਲ 9 ਸਕੀਮਾਂ
ਗਹਿਲੋਤ ਨੇ ਦੱਸਿਆ ਕਿ ਦਿੱਲੀ ਨੂੰ ਸਾਫ਼-ਸੁਥਰਾ ਬਣਾਉਣ ਲਈ ਕੁੱਲ 9 ਯੋਜਨਾਵਾਂ ਹਨ-
ਪੂਰੇ PWD ਰੋਡ ਨੈੱਟਵਰਕ ਦੇ 1400 ਕਿਲੋਮੀਟਰ ਸੜਕਾਂ ਦਾ ਸੁੰਦਰੀਕਰਨ
1600 ਨਵੀਆਂ ਇਲੈਕਟ੍ਰਾਨਿਕ ਬੱਸਾਂ
ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ 26 ਨਵੇਂ ਫਲਾਈਓਵਰ, ਪੁਲਾਂ ਆਦਿ ਦਾ ਨਿਰਮਾਣ
3 ਡਬਲ ਡੇਕਰ ਫਲਾਈਓਵਰਾਂ ਦਾ ਨਿਰਮਾਣ
ਦਿੱਲੀ ਦੇ 57 ਮੌਜੂਦਾ ਬੱਸ ਡਿਪੂਆਂ ਦਾ ਬਿਜਲੀਕਰਨ
2 ਮਲਟੀ ਲੈਵਲ ਬੱਸ ਡਿਪੂ ਅਤੇ 9 ਬੱਸ ਡਿਪੂਆਂ ਦਾ ਨਿਰਮਾਣ
ਯਮੁਨਾ ਸਫਾਈ ਕਾਰਜ ਯੋਜਨਾ
ਦਿੱਲੀ ਦੇ ਤਿੰਨੋਂ ਕੂੜੇ ਦੇ ਪਹਾੜਾਂ ਨੂੰ ਹਟਾਉਣ ਲਈ ਕਾਰਜ ਯੋਜਨਾਮੁਹੱਲਾ ਬੱਸ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਤਹਿਤ 100 ਇਲੈਕਟ੍ਰਾਨਿਕ ਬੱਸਾਂ ਚਲਾਈਆਂ ਜਾਣਗੀਆਂ
ਫਲਾਈਓਵਰ ਅਤੇ ਸੜਕਾਂ ਲਈ ਇੰਨੇ ਕਰੋੜ ਦੀ ਤਜਵੀਜ਼-
ਨਵੇਂ ਫਲਾਈਓਵਰਾਂ ਲਈ 722 ਕਰੋੜ ਦੀ ਤਜਵੀਜ਼ ਹੈ। ਤਿੰਨ ਅਨੋਖੇ ਡਬਲ-ਡੈਕਰ ਫਲਾਈਓਵਰ ਬਣਾਏ ਜਾ ਰਹੇ ਹਨ, ਜਿੱਥੇ ਮੈਟਰੋ ਉਪਰੋਂ ਚੱਲੇਗੀ ਅਤੇ ਹੇਠਾਂ ਵਾਹਨ ਚੱਲਣਗੇ। ਉਨ੍ਹਾਂ ਲਈ 321 ਕਰੋੜ ਦੀ ਤਜਵੀਜ਼ ਹੈ। ਸੜਕਾਂ ਅਤੇ ਪੁਲਾਂ ਨਾਲ ਸਬੰਧਤ ਯੋਜਨਾ ਲਈ 3126 ਕਰੋੜ ਰੁਪਏ ਦੀ ਤਜਵੀਜ਼ ਹੈ। ਕੈਲਾਸ਼ ਗਹਿਲੋਤ ਨੇ ਕਿਹਾ, ਦਿੱਲੀ ਸਰਕਾਰ ਦਿੱਲੀ ਨਗਰ ਨਿਗਮ (ਐਮਸੀਡੀ) ਨੂੰ 850 ਕਰੋੜ ਰੁਪਏ ਦੇਵੇਗੀ।
ਟੈਰਰ ਫੰਡਿੰਗ ਮਾਮਲਾ : NIA ਨੇ ਕਸ਼ਮੀਰੀ ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ
NEXT STORY