ਚੰਡੀਗੜ੍ਹ- ਕੇਂਦਰ ਸਰਕਾਰ ਨਾਲ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ 5 ਫਸਲਾਂ ਖਰੀਦਣ ਦੀ ਗਾਰੰਟੀ ਦੇਣ ਦੇ ਕੇਂਦਰ ਦੇ ਪ੍ਰਸਤਾਵ 'ਤੇ ਵਿਚਾਰ ਕਰਨਗੇ। 'ਦਿੱਲੀ ਚਲੋ' ਮਾਰਚ ਨੂੰ ਵੀ 21 ਫਰਵਰੀ ਤੱਕ ਰੋਕ ਦਿੱਤਾ ਗਿਆ ਹੈ। ਉਦੋਂ ਤੱਕ ਹਰਿਆਣਾ ਦੇ ਐਂਟਰੀ ਪੁਆਇੰਟਾਂ ਦੇ ਨਾਲ ਲੱਗਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਮੀਟਿੰਗ ਮਗਰੋਂ ਬੋਲੇ ਕਿਸਾਨ ਆਗੂ- "ਕੇਂਦਰ ਦੇ ਮਤੇ 'ਤੇ ਕਰਾਂਗੇ ਵਿਚਾਰ, ਨਹੀਂ ਤਾਂ 21 ਨੂੰ ਦਿੱਲੀ ਵੱਲ ਪਾਵਾਂਗੇ ਚਾਲੇ"
ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਜਾਣ ਦਾ ਸਾਡਾ ਫੈਸਲਾ ਸਟੈਂਡਬਾਏ 'ਤੇ ਹੈ। 21 ਫਰਵਰੀ ਨੂੰ ਸਵੇਰੇ 11 ਵਜੇ ਅਸੀਂ ਸ਼ਾਂਤੀ ਨਾਲ ਅੱਗੇ ਵਧਾਂਗੇ। ਉਦੋਂ ਤੱਕ ਅਸੀਂ ਕੇਂਦਰ ਦੇ ਸਾਹਮਣੇ ਆਪਣੇ ਨੁਕਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਸਾਥੀ ਕਿਸਾਨਾਂ ਨਾਲ ਕੇਂਦਰ ਵਲੋਂ ਦਿੱਤੇ ਪ੍ਰਸਤਾਵਾਂ 'ਤੇ ਵਿਚਾਰ ਕਰਾਂਗੇ, ਉਨ੍ਹਾਂ ਦੀ ਰਾਏ ਲਵਾਂਗੇ।
ਇਹ ਵੀ ਪੜ੍ਹੋ- ਹਰਿਆਣਾ ਦੇ ਕਿਸਾਨਾਂ ਨੇ ਅੰਦੋਲਨ ਕੀਤਾ ਤੇਜ਼, ਚਢੂਨੀ ਬੋਲੇ- ਅੱਜ ਸ਼ਾਮ ਤੱਕ ਕਰਾਂਗੇ ਉਡੀਕ ਨਹੀਂ ਤਾਂ...
ਪੰਧੇਰ ਮੁਤਾਬਕ ਕੇਂਦਰ ਨੇ ਜਿਨ੍ਹਾਂ ਫਸਲਾਂ ਨੂੰ ਯਕੀਨੀ MSP 'ਤੇ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ, ਉਨ੍ਹਾਂ ਵਿਚ ਕਪਾਹ ਅਤੇ ਮੱਕੀ ਤੋਂ ਇਲਾਵਾ ਤਿੰਨ ਦਾਲਾਂ - ਅਰਹਰ, ਤੁਅਰ ਅਤੇ ਉੜਦ ਸ਼ਾਮਲ ਹਨ। ਇਹ ਤਜਵੀਜ਼ ਹੈ ਕਿ ਕੇਂਦਰੀ ਏਜੰਸੀਆਂ ਜਿਵੇਂ ਕਿ NCCF, NAFED ਅਤੇ ਭਾਰਤੀ ਕਪਾਹ ਨਿਗਮ ਕਿਸਾਨਾਂ ਤੋਂ ਫਸਲਾਂ ਖਰੀਦਣ ਲਈ ਪੰਜ ਸਾਲਾਂ ਲਈ ਇਕਰਾਰਨਾਮੇ 'ਤੇ ਹਸਤਾਖਰ ਕਰਨਗੀਆਂ।
ਇਹ ਵੀ ਪੜ੍ਹੋ- ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਬੋਲੇ, ਸਰਕਾਰ ਟਾਲ-ਮਟੋਲ ਦੀ ਨੀਤੀ ਛੱਡੇ, ਅਸੀਂ ਪਿੱਛੇ ਮੁੜਨ ਵਾਲੇ ਨਹੀਂ
ਦੱਸਣਯੋਗ ਹੈ ਕਿ ਕਿਸਾਨ ਆਗੂਆਂ ਨੂੰ ਤਿੰਨ ਮੈਂਬਰੀ ਕੇਂਦਰੀ ਮੰਤਰੀਆਂ ਜਿਨ੍ਹਾਂ ਵਿਚ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਸ਼ਾਮਲ ਹਨ, ਨੇ ਕੇਂਦਰ ਸਰਕਾਰ ਦੀ ਅੰਤਿਮ ਯੋਜਨਾ 'ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਸਤਾਵ 'ਤੇ ਚਰਚਾ ਕਰਨ ਅਤੇ ਆਪਣੀ ਸਹਿਮਤੀ ਦੇਣ ਲਈ ਕਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਖਿਸਕਣ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ
NEXT STORY