ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਨਵੀਂ ਦਿੱਲੀ ਦੇ ਲੋਧੀ ਐਸਟੇਟ ਇਲਾਕੇ 'ਚ ਸਥਿਤ ਆਪਣਾ ਸਰਕਾਰੀ ਬੰਗਲਾ ਵੀਰਵਾਰ ਨੂੰ ਖਾਲੀ ਕਰ ਦਿੱਤਾ। ਪ੍ਰਿਯੰਕਾ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉਹ ਹਾਲੇ ਕੁਝ ਦਿਨ ਗੁਰੂਗ੍ਰਾਮ 'ਚ ਰਹੇਗੀ ਅਤੇ ਫਿਰ ਮੱਧ ਦਿੱਲੀ ਇਲਾਕੇ ਦੇ ਇਕ ਘਰ 'ਚ ਰਹਿਣ ਚੱਲੀ ਆਏਗੀ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਨੇ ਮੱਧ ਦਿੱਲੀ 'ਚ ਆਪਣੇ ਰਹਿਣ ਲਈ ਜੋ ਘਰ ਤੈਅ ਕੀਤਾ ਹੈ, ਉਸ ਦੀ ਰੰਗਾਈ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਪ੍ਰਿਯੰਕਾ ਨੂੰ ਨਵੀਂ ਦਿੱਲੀ ਸਥਿਤ ਸਰਕਾਰੀ ਬੰਗਲਾ ਇਕ ਅਗਸਤ ਤੱਕ ਖਾਲੀ ਕਰਨ ਨੂੰ ਕਿਹਾ ਹੈ। ਮੰਤਰਾਲੇ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਕਿ ਐੱਸ.ਪੀ.ਜੀ. ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੌਜੂਦਾ ਘਰ '35 ਲੋਧੀ ਐਸਟੇਟ' ਖਾਲੀ ਕਰਨਾ ਪਵੇਗਾ, ਕਿਉਂਕਿ ਜ਼ੈੱਡ ਪਲੱਸ ਦੀ ਸ਼੍ਰੇਣੀ ਵਾਲੀ ਸੁਰੱਖਿਆ 'ਚ ਰਿਹਾਇਸ਼ ਸਹੂਲਤ ਨਹੀਂ ਮਿਲਦੀ। ਸਰਕਾਰ ਨੇ ਪਿਛਲੇ ਸਾਲ ਨਵੰਬਰ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਐੱਸ.ਪੀ.ਸੀ. ਸੁਰੱਖਿਆ ਵਾਪਸ ਲੈ ਲਈ ਸੀ ਅਤੇ ਉਨ੍ਹਾਂ ਨੂੰ ਜ਼ੈੱਡ ਪਲੱਸ ਸ਼੍ਰੇਣੀ ਸੁਰੱਖਿਆ ਦਿੱਤੀ ਸੀ।
ਨੋਇਡਾ 'ਚ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਬੀਬੀ ਨੇ ਕੀਤੀ ਖ਼ੁਦਕੁਸ਼ੀ
NEXT STORY