ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੂੰ ਫ਼ੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਦੇ ਪਹਿਲੇ 4 ਹਫ਼ਤਿਆਂ 'ਚ ਰਾਸ਼ਟਰੀ ਰਾਜਧਾਨੀ ਤੋਂ 8 ਲੱਖ ਤੋਂ ਵੱਧ ਪ੍ਰਵਾਸੀ ਆਪਣੇ ਗ੍ਰਹਿ ਸੂਬਿਆਂ ਲਈ ਰਵਾਨਾ ਹੋ ਚੁਕੇ ਹਨ। ਇਹ ਜਾਣਕਾਰੀ ਦਿੱਲੀ ਟਰਾਂਸਪੋਰਟ ਵਿਭਾਗ ਦੀ ਇਕ ਰਿਪੋਰਟ 'ਚ ਦਿੱਤੀ ਗਈ। 19 ਅਪ੍ਰੈਲ ਤੋਂ 14 ਮਈ ਦਰਮਿਆਨ 8 ਲੱਖ 7 ਹਜ਼ਾਰ 32 ਪ੍ਰਵਾਸੀ ਮਜ਼ਦੂਰ ਦਿੱਲੀ ਤੋਂ ਬੱਸਾਂ ਰਾਹੀਂ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋਏ। ਇਨ੍ਹਾਂ 'ਚੋਂ 3,79,604 ਪ੍ਰਵਾਸੀ ਲਾਕਡਾਊਨ ਦੇ ਪਹਿਲੇ ਹਫ਼ਤੇ ਰਵਾਨਾ ਹੋਏ। ਇਸ ਦੇ ਬਾਅਦ ਤੋਂ ਇਸ ਗਿਣਤੀ 'ਚ ਕਮੀ ਆਈ ਅਤੇ ਦੂਜੇ ਹਫ਼ਤੇ 'ਚ 2,12,448 ਪ੍ਰਵਾਸੀ, ਜਦੋਂ ਕਿ ਤੀਜੇ ਹਫ਼ਤੇ 'ਚ 1,22,490 ਅਤੇ ਚੌਥੇ ਹਫ਼ਤੇ 'ਚ 92,490 ਯਾਤਰੀ ਆਪਣੇ ਘਰਾਂ ਨੂੰ ਰਵਾਨਾ ਹੋਏ।
ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਰਾਜਨਾਥ ਸਿੰਘ ਕੇਂਦਰੀ ਮੰਤਰੀਆਂ ਨਾਲ ਕੱਲ੍ਹ ਕਰਨਗੇ ਬੈਠਕ
ਰਿਪੋਰਟ 'ਚ ਦੱਸਿਆ ਗਿਆ,''ਕਰੀਬ 8 ਲੱਖ ਪ੍ਰਵਾਸੀਆਂ ਨੂੰ ਬਿਨਾਂ ਪਰੇਸ਼ਾਨੀ ਦੇ ਉਨ੍ਹਾਂ ਘਰਾਂ ਤੱਕ ਪਹੁੰਚਣ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਗੁਆਂਢੀ ਸੂਬਿਆਂ ਦੇ ਟਰਾਂਸਪੋਰਟ ਅਧਿਾਕਰੀਆਂ ਨਾਲ ਸਮੇਂ ਰਹਿੰਦੇ ਤਾਲਮੇਲ ਕੀਤਾ।'' ਇਸ 'ਚ ਦੱਸਿਆ ਗਿਆ ਕਿ ਲਾਕਡਾਊਨ ਦੇ ਪਹਿਲੇ ਚਾਰ ਹਫ਼ਤਿਆਂ ਦੌਰਾਨ ਬੱਸਾਂ ਨੇ 21,879 ਅੰਤਰਰਾਜੀ ਫੇਰੇ ਲਗਾਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੇ 19 ਅਪ੍ਰੈਲ ਨੂੰ ਲਾਕਡਾਊਨ ਲਗਾਇਆ, ਜਿਸ ਨੂੰ ਕਈ ਵਾਰ ਵਧਾਇਆ ਗਿਆ ਅਤੇ ਅੰਤਿਮ ਵਾਰ ਇਸ ਨੂੰ 16 ਮਈ ਨੂੰ ਵਧਾਇਆ ਗਿਆ। ਇਸ 'ਚ ਦੱਸਿਆ ਕਿ ਗਿਆ ਮੌਜੂਦਾ ਲਾਕਡਾਊਨ 'ਚ ਪ੍ਰਵਾਸੀਆਂ ਨੇ 'ਰੇਲ ਗੱਡੀ ਤੋਂ ਯਾਤਰਾ' ਨੂੰ ਤਰਜੀਹ ਦਿੱਤੀ, ਕਿਉਂਕਿ ਇਸ ਸਾਲ ਲਾਕਡਾਊਨ ਦੌਰਾਨ ਰੇਲ ਗੱਡੀਆਂ ਦਾ ਸੰਚਾਲਨ ਜਾਰੀ ਸੀ।
ਇਹ ਵੀ ਪੜ੍ਹੋ : ਦਿੱਲੀ 'ਚ 18-44 ਸਾਲ ਦੇ ਲੋਕਾਂ ਨੂੰ ਫਿਲਹਾਲ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਕੇਜਰੀਵਾਲ ਨੇ ਦੱਸੀ ਇਹ ਵਜ੍ਹਾ
IMA ਦੀ ਬਾਬਾ ਰਾਮਦੇਵ ਖ਼ਿਲਾਫ਼ ਮੁਕਦਮਾ ਦਰਜ ਕਰਨ ਦੀ ਮੰਗ, ਜਾਣੋ ਕੀ ਹੈ ਮਾਮਲਾ
NEXT STORY