ਨਵੀਂ ਦਿੱਲੀ- ਭਾਜਪਾ ਨੇ ਅੱਜ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮੈਨੀਫੈਸਟੋ ਦਾ ਪਹਿਲਾ ਹਿੱਸਾ ਜਾਰੀ ਕੀਤਾ ਹੈ। ਭਾਜਪਾ ਨੇ ਮੈਨੀਫੈਸਟੋ ਦੇ ਪਹਿਲੇ ਹਿੱਸੇ 'ਚ ਔਰਤਾਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ। ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਦਿੱਲੀ 'ਚ ਸਰਕਾਰ ਬਣਾਉਂਦੀ ਹੈ, ਤਾਂ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦਿੱਤੇ ਜਾਣਗੇ। ਇਸ ਯੋਜਨਾ ਦਾ ਨਾਮ 'ਮਹਿਲਾ ਸਮ੍ਰਿੱਧੀ ਯੋਜਨਾ' ਹੋਵੇਗਾ ਅਤੇ ਸਰਕਾਰ ਬਣਨ ਤੋਂ ਬਾਅਦ ਇਸ ਨੂੰ ਪਹਿਲੀ ਕੈਬਨਿਟ ਵਿਚ ਪਾਸ ਕੀਤਾ ਜਾਵੇਗਾ। ਨੱਡਾ ਨੇ ਕਿਹਾ ਕਿ ਇਸ ਦੇ ਨਾਲ ਹੀ LPG ਗੈਸ ਸਿਲੰਡਰ 'ਤੇ 500 ਰੁਪਏ ਦੀ ਸਬਸਿਡੀ ਹੋਵੇਗੀ। ਹੋਲੀ ਅਤੇ ਦੀਵਾਲੀ 'ਤੇ ਇਕ ਵਾਧੂ ਸਿਲੰਡਰ ਉਪਲਬਧ ਹੋਵੇਗਾ। ਜਣੇਪਾ ਸੁਰੱਖਿਆ ਯੋਜਨਾ ਤਹਿਤ 21000 ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ- ਬਿਜਲੀ ਹੋਈ ਮਹਿੰਗੀ, ਹੁਣ ਦੇਣੇ ਪੈਣਗੇ ਇੰਨੇ ਰੁਪਏ
ਨੱਡਾ ਨੇ ਕਿਹਾ ਕਿ ਦਿੱਲੀ 'ਚ ਚੱਲ ਰਹੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਭਾਜਪਾ ਦੀ ਸਰਕਾਰ ਬਣਨ 'ਤੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅੱਜ ਆਪਣੇ ਚੋਣ ਮੈਨੀਫੈਸਟੋ ਦਾ ਪਹਿਲਾ ਹਿੱਸਾ ਜਾਰੀ ਕਰ ਦਿੱਤਾ ਹੈ ਅਤੇ ਦੂਜਾ ਅਤੇ ਤੀਜਾ ਹਿੱਸਾ ਵੀ ਜਲਦੀ ਹੀ ਜਾਰੀ ਕੀਤਾ ਜਾਵੇਗਾ। ਭਾਜਪਾ ਨੇ ਕਿਹਾ ਕਿ ਪਾਰਟੀ ਦਾ ਮੈਨੀਫੈਸਟੋ ਵਿਕਸਿਤ ਦਿੱਲੀ ਦੀ ਨੀਂਹ ਰੱਖਣ ਵਾਲਾ ਹੈ। ਭਾਜਪਾ ਨੇ ਗਰੀਬਾਂ ਦਾ ਵੀ ਧਿਆਨ ਰੱਖਿਆ ਅਤੇ ਉਨ੍ਹਾਂ ਲਈ ਅਟਲ ਕੰਟੀਨ ਯੋਜਨਾ ਸ਼ੁਰੂ ਕਰਨ ਦੀ ਗੱਲ ਕੀਤੀ। ਨੱਡਾ ਨੇ ਕਿਹਾ ਕਿ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ 5 ਰੁਪਏ ਵਿਚ ਪੂਰਾ ਖਾਣਾ ਮੁਹੱਈਆ ਕਰਵਾਉਣ ਲਈ 'ਅਟਲ ਕੰਟੀਨ ਯੋਜਨਾ' ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਇੰਨੀ ਤਾਰੀਖ਼ ਤੱਕ ਬੰਦ ਰਹਿਣਗੇ ਸਕੂਲ; ਜਾਰੀ ਹੋਏ ਹੁਕਮ, ਬੱਚਿਆਂ ਦੀਆਂ ਮੌਜਾਂ
ਜੇਪੀ ਨੱਡਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2018 ਤੋਂ ਦਿੱਲੀ ਦੇ 51 ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਤੋਂ ਵਾਂਝਾ ਰੱਖਿਆ ਹੈ। ਅਸੀਂ ਪਹਿਲੀ ਕੈਬਨਿਟ ਵਿਚ ਦਿੱਲੀ ਵਿਚ ਆਯੁਸ਼ਮਾਨ ਯੋਜਨਾ ਲਾਗੂ ਕਰਾਂਗੇ। ਅਸੀਂ ਦਿੱਲੀ ਸਰਕਾਰ ਤੋਂ 5 ਲੱਖ ਰੁਪਏ ਦਾ ਵਾਧੂ ਕਵਰ ਦੇਵਾਂਗੇ। ਦਿੱਲੀ ਦੇ ਲੋਕਾਂ ਨੂੰ ਕੇਂਦਰ ਵੱਲੋਂ 5 ਲੱਖ ਰੁਪਏ ਤੇ ਸੂਬਾ ਸਰਕਾਰ ਵੱਲੋਂ 5 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦਿੱਲੀ ਦੇ ਲੋਕਾਂ ਨੂੰ ਕੁੱਲ 10 ਲੱਖ ਰੁਪਏ ਦਾ ਸਿਹਤ ਬੀਮਾ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮਾਨਤ 'ਤੇ ਆਏ ਦਿੱਲੀ ਦੰਗਿਆਂ ਦੇ ਮੁਲਜ਼ਮ ਤਾਹਿਰ ਹੁਸੈਨ ਨੇ ਮੁਸਤਫਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ
NEXT STORY