ਨਵੀਂ ਦਿੱਲੀ— ਦਿੱਲੀ ’ਚ ਹਵਾ ਦੀ ਗੁਣਵੱਤਾ ‘ਗੰਭੀਰ ਸ਼੍ਰੇਣੀ’ ਵਿਚ ਬਣੀ ਹੋਈ ਹੈ, ਜਿਸ ਕਾਰਨ ਦਿੱਲੀ ਵਾਸੀਆਂ ਦਾ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ। ਦਿੱਲੀ ਵਿਚ ਹਵਾ ਦੀ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਲੈਵਲ) 499 ਹੈ, ਜੋ ਕਿ ਗੰਭੀਰ ਸ਼੍ਰੇਣੀ ਵਿਚ ਹੈ। ਦਿੱਲੀ ਦੇ ਲੋਧੀ ਰੋਡ ਵਿਚ ਹਵਾ ਦੀ ਗੁਣਵੱਤਾ 476 ’ਤੇ, ਆਈ. ਆਈ. ਟੀ. ਦਿੱਲੀ ਖੇਤਰ ਵਿਚ 479 ਅਤੇ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੰਪਲੈਕਸ ਖੇਤਰ ਵਿਚ 578 ਦਰਜ ਕੀਤਾ ਗਿਆ। ਪ੍ਰਦੂਸ਼ਣ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ
ਦਿੱਲੀ ਦੇ ਲੋਧੀ ਰੋਡ ਦਾ ਦ੍ਰਿਸ਼, ਧੁੰਦ ਦੀ ਸੰਘਣੀ ਪਰਤ
ਸਰਕਾਰੀ ਏਜੰਸੀਆਂ ਮੁਤਾਬਕ 0-50 ਦਰਮਿਆਨ ਏ. ਕਿਊ. ਆਈ. ਨੂੰ ਚੰਗਾ, 51-100 ਨੂੰ ਤਸੱਲੀਬਖ਼ਸ਼, 101-200 ਨੂੰ ਮੱਧ, 201-300 ਨੂੰ ਖਰਾਬ, 301-400 ਨੂੰ ਬਹੁਤ ਖਰਾਬ ਅਤੇ 401-500 ਨੂੰ ਗੰਭੀਰ ਜਾਂ ਖ਼ਤਰਨਾਕ ਮੰਨਿਆ ਜਾਂਦਾ ਹੈ। ਦਿੱਲੀ ਵਾਸੀ ਵਿਸ਼ਵ ਮੋਹਨ ਨੇ ਕਿਹਾ ਕਿ ਦੀਵਾਲੀ ਦੌਰਾਨ ਪਟਾਕੇ ਚਲਾਉਣ, ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਨਾਲ ਸ਼ਹਿਰ ’ਚ ਹਵਾ ਪ੍ਰਦੂਸ਼ਣ ਵਧਿਆ ਹੈ। ਸਰਕਾਰ ਨੂੰ ਇਸ ਮੁੱਦੇ ’ਤੇ ਜਲਦ ਕਾਰਵਾਈ ਕਰਨੀ ਚਾਹੀਦੀ ਹੈ। ਸ਼ਹਿਰ ’ਚ ਸਵੇਰ ਦੀ ਸੈਰ ਕਰਨਾ ਦਿਨੋਂ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਮਾਮਲੇ ਨੂੰ ਵੇਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸਰਵੇ ’ਚ ਖ਼ੁਲਾਸਾ: ਦਿੱਲੀ ’ਚ ਗੰਦਲੀ ਹੋਈ ਹਵਾ, ਹਰ 5 ਪਰਿਵਾਰਾਂ ’ਚੋਂ 4 ਪਰਿਵਾਰ ਪ੍ਰਭਾਵਿਤ
ਪਿ੍ਰਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਪੂਰਵ ਅਨੁਮਾਨ ਏਜੰਸੀ ‘ਸਫਰ’ ਨੇ ਦੱਸਿਆ ਕਿ ਅੱਜ ਏਅਰ ਕੁਆਲਿਟੀ ਲੈਵਲ ਗੰਭੀਰ ਸ਼੍ਰੇਣੀ ਵਿਚ ਹੈ। ਹਵਾ ਗੁਣਵੱਤਾ ਕੱਲ੍ਹ ਵੀ ਇੰਝ ਹੀ ਰਹਿਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ’ਚ ਸਵੇਰੇ ਮੱਧ ਪੱਧਰ ਦੀ ਧੁੰਦ ਛਾਈ ਸੀ ਅਤੇ ਠੰਡ ਸੀ। ਅਗਲੇ ਦੋ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਦੇ ਨਤੀਜੇ ਵਜੋਂ ਹਵਾ ਦੀ ਗੁਣਵੱਤਾ ਹੋਰ ਗੰਭੀਰ ਹੋ ਸਕਦੀ ਹੈ। ਮੌਸਮ ਵਿਗਿਆਨ ਵਿਭਾਗ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਤਾਪਮਾਨ 12.6 ਡਿਗਰੀ ਸੈਲਸੀਅਸ ਹੈ।
ਇਹ ਵੀ ਪੜ੍ਹੋ : ਯਮੁਨਾ ’ਚੋਂ ਜ਼ਹਿਰੀਲੀ ਝੱਗ ਹਟਾਉਣ ਲਈ ਕੀਤਾ ਜਾ ਰਿਹੈ ਪਾਣੀ ਦਾ ਛਿੜਕਾਅ, ਛਠ ਪੂਜਾ ’ਤੇ ਲੱਗੀ ਪਾਬੰਦੀ
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੋਰੋਨਾ ਟੀਕੇ ਦੀ ‘ਬੂਸਟਰ ਡੋਜ਼’ ਦੇਣ ਦੀ ਜਲਦਬਾਜ਼ੀ ’ਚ ਨਹੀਂ ਹੈ ਸਰਕਾਰ
NEXT STORY