ਨਵੀਂ ਦਿੱਲੀ - ਦਿੱਲੀ ਸਰਕਾਰ ਦੇ ਆਬਕਾਰੀ ਵਿਭਾਗ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੀਆਂ 66 ਨਿਜੀ ਸ਼ਰਾਬ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਪਰ ਇਨ੍ਹਾਂ ਦੁਕਾਨਾਂ ਦੇ ਮਾਲਿਕਾਂ ਤੋਂ ਓਡ-ਇਵਨ ਨਿਯਮ ਦਾ ਪਾਲਣ ਕਰਣ ਲਈ ਕਿਹਾ ਹੈ। ਅਧਿਕਾਰੀ ਨੇ ਦੱਸਿਆ ਕਿ 66 ਨਿਜੀ ਸ਼ਰਾਬ ਦੀਆਂ ਦੁਕਾਨਾਂ ਨੇ ਸਰਕਾਰੀ ਆਦੇਸ਼ਾਂ ਦਾ ਪਾਲਣ ਕੀਤਾ ਹੈ। ਇਨ੍ਹਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6:30 ਵਜੇ ਤੱਕ ਖੋਲ੍ਹਣ ਦੀ ਆਗਿਆ ਹੈ। ਸਰਕਾਰ ਦੇ ਆਦੇਸ਼ ਮੁਤਾਬਕ ਹਾਲਾਂਕਿ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਮਾਲ 'ਚ ਹਨ, ਉਹ ਫਿਲਹਾਲ ਬੰਦ ਰਹਿਣਗੀ। ਦਿੱਲੀ 'ਚ 864 ਸ਼ਰਾਬ ਦੀਆਂ ਦੁਕਾਨਾਂ ਹਨ, ਜਿਨ੍ਹਾਂ 'ਚੋਂ 475 ਸਰਕਾਰੀ ਹਨ। ਉਥੇ ਹੀ 389 ਨਿਜੀ ਦੁਕਾਨਾਂ ਹਨ, ਇਨ੍ਹਾਂ 'ਚੋਂ 150 ਮਾਲ 'ਚ ਸਥਿਤ ਹਨ ਅਤੇ ਉਨ੍ਹਾਂ ਨੂੰ 31 ਮਈ ਤੱਕ ਖੋਲ੍ਹੇ ਜਾਣ ਦੀ ਆਗਿਆ ਨਹੀਂ ਹੈ।
ਖਾੜੀ ਦੇਸ਼ਾਂ ਵਿਚ ਹੁਣ ਇਸ ਦਿਨ ਮਨਾਈ ਜਾਵੇਗੀ ਈਦ
NEXT STORY