ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਠੇਕਾ ਕਰਮਚਾਰੀਆਂ ਲਈ ਵੱਡਾ ਫੈਸਲਾ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਨ੍ਹਾਂ ਦੀ ਘੱਟੋ-ਘੱਟ ਮਜ਼ਦੂਰੀ ਵਧਾਉਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਕਰੀਬ 50 ਲੱਖ ਕਰਮਚਾਰੀਆਂ ਨੂੰ ਇਸ ਫੈਸਲੇ ਨਾਲ ਸਿੱਧੇ ਫਾਇਦਾ ਹੋਵੇਗਾ। ਹੁਣ ਦਿੱਲੀ 'ਚ ਅਨਸਕਿਲ (ਅਯੋਗ) ਕੈਟੇਗਰੀ 'ਚ ਮਜ਼ਦੂਰਾਂ ਨੂੰ 14,842 ਰੁਪਏ ਪ੍ਰਤੀ ਮਹੀਨਾ ਯਾਨੀ ਰੋਜ਼ਾਨਾ 571 ਰੁਪਏ ਦੀ ਮਜ਼ਦੂਰੀ ਮਿਲੇਗੀ। ਸੈਮੀ ਸਕਿਲ ਕੈਟੇਗਰੀ 'ਚ 16,341 ਰੁਪਏ ਪ੍ਰਤੀ ਮਹੀਨੇ (629 ਰੁਪਏ ਰੋਜ਼ਾਨਾ) ਦੀ ਮਜ਼ਦੂਰੀ ਤੈਅ ਕੀਤੀ ਗਈ ਹੈ।
ਸਕਿਲ ਕੈਟੇਗਰੀ 'ਚ ਮਜ਼ਦੂਰਾਂ ਨੂੰ 18,991 ਰੁਪਏ ਪ੍ਰਤੀ ਮਹੀਨਾ (692 ਰੁਪਏ ਹਰ ਰੋਜ਼) ਮਿਲਿਆ ਕਰਨਗੇ। ਇਸੇ ਤਰ੍ਹਾਂ ਨਾਲ ਦਫ਼ਤਰ 'ਚ ਅਤੇ ਸੁਪਰਵਾਇਜ਼ਰੀ ਸਟਾਫ ਦੇ ਰੂਪ 'ਚ ਕੰਮ ਕਰਨ ਵਾਲਿਆਂ ਦੇ ਘੱਟੋ-ਘੱਟ ਤਨਖਾਹ 'ਚ ਵੀ ਵਾਧਾ ਕੀਤਾ ਗਿਆ ਹੈ। 10ਵੀਂ ਤੋਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ 16341 ਰੁਪਏ ਹਰ ਮਹੀਨੇ ਮਿਲਣਗੇ। 10ਵੀਂ ਪਾਸ ਪਰ ਗਰੈਜੂਏਸ਼ਨ ਤੋਂ ਘੱਟ ਪੜ੍ਹਾਈ ਕਰਨ ਵਾਲਿਆਂ ਨੂੰ 17991 ਅਤੇ ਗਰੈਜੂਏਟ ਨੂੰ 19572 ਰੁਪਏ ਦੀ ਤਨਖਾਹ ਮਿਲੇਗੀ।
ਕੇਜਰੀਵਾਲ ਨੇ ਕਿਹਾ ਕਿ 55 ਲੱਖ ਮਜ਼ਦੂਰਾਂ ਨੂੰ ਇਸ ਤੋਂ ਫਾਇਦਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੂਰੇ ਦੇਸ਼ 'ਚ ਸਭ ਤੋਂ ਵਧ ਮਿਨੀਮਮ ਵੇਜ (ਘੱਟੋ-ਘੱਟ ਤਨਖਾਹ) ਦਿੱਲੀ 'ਚ ਮਿਲੇਗਾ। ਕੇਜਰੀਵਾਲ ਅਨੁਸਾਰ ਘੱਟੋ-ਘੱਟ ਤਨਖਾਹ ਨੂੰ ਲੈ ਕੇ ਅਪ੍ਰੈਲ 2016 ਤੋਂ ਲੜ ਰਹੇ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ 'ਚ 5740 ਰੁਪਏ, ਹਰਿਆਣਾ 'ਚ 8827 ਰੁਪਏ ਘੱਟੋ-ਘੱਟ ਤਨਖਾਹ ਦਿੱਤੀ ਜਾਂਦੀ ਹੈ।
ਹਵਾਈ ਫੌਜ ਦੇ ਹੈਲੀਕਾਪਟਰ ਨੇ 11500 ਫੁੱਟ ਦੀ ਉੱਚਾਈ ਤੋਂ ਕ੍ਰੈਸ਼ ਹੋਏ ਜਹਾਜ਼ ਨੂੰ ਚੁੱਕਿਆ
NEXT STORY