ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਕੋਰੋਨਾ ਅਤੇ ਉਸ ਦੇ ਨਵੇਂ ਵੇਰੀਐਂਟ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਫ਼ਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਹਾਈ ਲੇਵਲ ਮੀਟਿੰਗ ਤੋਂ ਬਾਅਦ ਯੈਲੋ ਅਲਰਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਤੋਂ ਦਿੱਲੀ 'ਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ.ਏ.ਪੀ.) ਦੇ ਯੈਲੋ ਅਲਰਟ ਦੇ ਅਧੀਨ ਕੋਰੋਨਾ ਪਾਬੰਦੀ ਲਾਗੂ ਹੋ ਜਾਵੇਗੀ। ਰਾਤ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ਲੱਗਾ ਰਹੇਗਾ। ਦਿੱਲੀ ਮੈਟਰੋ, ਰੈਸਟੋਰੈਂਟ, ਬਾਰ 50 ਫੀਸਦੀ ਸਮਰੱਥਾ 'ਤੇ ਸੰਚਾਲਿਤ ਕਰਨ ਦੀ ਮਨਜ਼ੂਰੀ ਹੋਵੇਗੀ। ਉੱਥੇ ਹੀ ਸਿਨੇਮਾ ਹਾਲ, ਸਪਾ, ਜਿਮ, ਮਲਟੀਪਲੈਕਸ, ਬੈਂਕਵੇਟ ਹਾਲ, ਆਡੀਟੋਰੀਅਮ ਅਤੇ ਸਪੋਰਟਸ ਕੰਪਲੈਕਸ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਹਾਲਾਂਕਿ ਪ੍ਰੈੱਸ ਕਾਨਫਰੰਸ 'ਚ ਕੇਜਰੀਵਾਲ ਨੇ ਕਿਹਾ,''ਓਮੀਕ੍ਰੋਨ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਵਾਰ ਅਸੀਂ ਇਸ ਨਾਲ ਨਜਿੱਠਣ ਲਈ 10 ਗੁਣਾ ਤਿਆਰ ਹਾਂ। ਸਾਨੂੰ ਕੋਰੋਨਾ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਦਿੱਲੀ 'ਚ ਜੀ.ਆਰ.ਏ.ਪੀ. ਮੁੜ ਲਾਗੂ ਕੀਤੀ ਜਾਵੇਗੀ। ਜਿਸ ਦੇ ਅਧੀਨ ਅੱਜ ਤੋਂ ਅਸੀਂ ਕੁਝ ਪਾਬੰਦੀਆਂ ਲਗਾ ਰਹੇ ਹਾਂ।'' ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਤੈਅ ਕੀਤਾ ਹੈ ਕਿ ਜੀ.ਆਰ.ਏ.ਪੀ. ਦਾ ਪਹਿਲਾ ਲੇਵਲ ਯੈਲੋ ਲੇਵਲ ਲਾਗੂ ਕੀਤਾ ਜਾਵੇਗਾ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦਾ ਪਾਜ਼ੇਟੀਵਿਟੀ ਦਰ 0.5 ਫੀਸਦੀ ਤੋਂ ਉੱਪਰ ਰਹੀ ਹੈ, ਇਸ ਲਈ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ ਦੇ ਲੇਵਲ-1 (ਯੈਲੋ ਅਲਰਟ) ਨੂੰ ਲਾਗੂ ਕਰ ਰਹੇ ਹਾਂ। ਪਾਬੰਦੀਆਂ ਨੂੰ ਲਾਗੂ ਕਰਨ ਦਾ ਵੇਰਵਾ ਆਦੇਸ਼ ਜਲਦ ਹੀ ਜਾਰੀ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
PM ਮੋਦੀ ਨੇ ਕਾਨਪੁਰ ਨੂੰ ਦਿੱਤੀ ਮੈਟਰੋ ਦੀ ਸੌਗਾਤ, ਖ਼ੁਦ ਵੀ ਕੀਤਾ ਸਫ਼ਰ
NEXT STORY