ਨਵੀਂ ਦਿੱਲੀ - ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਛੱਠ ਪੂਜਾ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਇਸ ਸਬੰਧ 'ਚ ਆਦੇਸ਼ ਜਾਰੀ ਕੀਤਾ ਹੈ। ਇਸ ਸਾਲ ਛੱਠ ਪੂਜਾ 20 ਨਵੰਬਰ ਨੂੰ ਹੈ। 20 ਨਵੰਬਰ ਨੂੰ ਦਿੱਲੀ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਕੋਰੋਨਾ ਇਨਫੈਕਸ਼ਨ ਦੇ ਖ਼ਤਰੇ ਨੂੰ ਦੇਖਦੇ ਹੋਏ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਰਾਜਧਾਨੀ 'ਚ ਜਨਤਕ ਘਾਟਾਂ 'ਤੇ ਛੱਠ ਦਾ ਪ੍ਰਬੰਧ ਨਹੀਂ ਕਰਨ ਦਾ ਆਦੇਸ਼ ਦਿੱਤਾ ਹੈ। ਘਰਾਂ 'ਚ ਹੀ ਇਸ ਸਾਲ ਛੱਠ ਦੀ ਪੂਜਾ ਹੋਵੇਗੀ।
ਛੱਠ ਤਿਉਹਾਰ ਨੂੰ ਮੁੱਖ ਰੂਪ ਨਾਲ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਜਾਂ ਪੂਰਵਾਂਚਲ ਦੇ ਲੋਕ ਮਨਾਉਂਦੇ ਹਨ। ਦਿੱਲੀ 'ਚ ਇਨ੍ਹਾਂ ਦੋਨਾਂ ਸੂਬਿਆਂ ਦੇ ਕਾਫ਼ੀ ਲੋਕ ਰਹਿੰਦੇ ਹਨ ਅਤੇ ਕਾਫ਼ੀ ਉਤਸ਼ਾਹ ਨਾਲ ਛੱਠ ਮਨਾਉਂਦੇ ਹਨ। ਦਿੱਲੀ 'ਚ ਯਮੁਨਾ ਨਦੀ, ਤਾਲਾਬਾਂ, ਝੀਲਾਂ ਦੇ ਕੰਡੇ ਬਣੇ ਘਾਟਾਂ 'ਤੇ ਤਿਉਹਾਰ ਮਨਾਉਂਦੇ ਹਨ। ਇਸ ਸਾਲ ਵੱਡੇ ਪ੍ਰਬੰਧ ਨਹੀਂ ਹੋਣਗੇ, ਅਜਿਹੇ 'ਚ ਛੋਟੇ-ਛੋਟੇ ਸਮੂਹ 'ਚ ਲੋਕ ਤਿਉਹਾਰ ਮਨਾਉਣਗੇ। ਛੱਠ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ 'ਚ ਸ਼ੁਕਲ ਪੱਖ ਦੀ ਛੇਵੀਂ ਤਾਰੀਖ਼ ਨੂੰ ਬਹੁਤ ਹੀ ਧੂਮਧਾਮ ਨਾਲ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਹੈ।
ਹਿਮਾਚਲ 'ਚ ਭਾਰੀ ਬਰਫ਼ਬਾਰੀ, ਹੁਣ ਸੈਲਾਨੀਆਂ ਨਹੀਂ ਕਰ ਸਕਣਗੇ ਅਟਲ ਟਨਲ ਦਾ ਦੀਦਾਰ
NEXT STORY