ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ 22 ਹਫ਼ਤੇ ਦੀ ਗਰਭਵਤੀ ਇੱਕ ਮਹਿਲਾ ਨੂੰ ਡਾਕਟਰੀ ਗਰਭਪਾਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਦਰਅਸਲ ਭਰੂਣ ਵਿੱਚ ਜਮਾਂਦਰੂ ਅਪਾਹਜ ਹੋਣ ਦਾ ਪਤਾ ਲੱਗਾ ਅਤੇ ਦੱਸਿਆ ਗਿਆ ਕਿ ਬੱਚੇ ਦੇ ਜਨਮ 'ਤੇ ਮਹਿਲਾ ਨੂੰ ਮਨੋਵਿਗਿਆਨਕ ਰੂਪ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ।
ਜਸਟਿਸ ਰੇਖਾ ਪੱਲੀ ਨੇ ਇਸ ਦਾ ਨੋਟਿਸ ਲਿਆ ਕਿ 31 ਸਾਲਾ ਪਟੀਸ਼ਨਕਰਤਾ ਦੀ ਅਲਟਰਾਸਾਉਂਡ ਰਿਪੋਰਟ ਵਿੱਚ ਪਤਾ ਲੱਗਾ ਕਿ ਬੱਚੇ ਦੇ ਜਨਮ ਤੋਂ ਬਾਅਦ ਉਸ ਵਿੱਚ ਕਈ ਪ੍ਰਕਾਰ ਦੀ ਸਰੀਰਕ ਅਪੰਗਤਾ ਹੋ ਸਕਦੀ ਹੈ ਅਤੇ ਇਨ੍ਹਾਂ ਨੂੰ ਲੈ ਕੇ ਕਈ ਤਰ੍ਹਾਂ ਦੀ ਸਰਜਰੀ ਦੀ ਜ਼ਰੂਰਤ ਹੋਵੇਗੀ ਜਿਸ ਨਾਲ ਉਸ ਦਾ ਜੀਵਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਵੇਗਾ। ਮਹਿਲਾ ਨੇ ਜੱਜ ਨੂੰ ਦੱਸਿਆ ਕਿ 2019 ਵਿੱਚ ਉਸ ਨੂੰ ਜੁੜਵਾਂ ਬੱਚੇ ਹੋਣ ਵਾਲੇ ਸਨ ਪਰ ਕੁੱਝ ਮੁਸ਼ਕਿਲਾਂ ਕਾਰਨ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ ਹੋ ਗਿਆ ਅਤੇ ਸਰੀਰਕ ਅਪੰਗਤਾ ਦੇ ਚੱਲਦੇ ਇੱਕ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਕੇਰਲ: ਆਨਲਾਈਨ ਗੇਮ ਦੇ ਆਦੀ ਬੱਚਿਆਂ ਲਈ ਖੋਲ੍ਹਿਆ ਜਾਵੇਗਾ ‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ'
ਮਹਿਲਾ ਅਨੁਸਾਰ, ਦੂਜੇ ਬੱਚੇ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਲਈ ਉਹ ਫਿਰ ਮਾਨਸਿਕ ਅਤੇ ਭਾਵਨਾਤਮਕ ਪ੍ਰੇਸ਼ਾਨੀ ਦੀ ਸਥਿਤੀ ਵਿੱਚ ਨਹੀਂ ਪੈਣਾ ਚਾਹੁੰਦੀ। ਅਦਾਲਤ ਨੇ ਕਿਹਾ, ਇਸ ਦੀ ਪੂਰੀ ਸੰਭਾਵਨਾ ਹੈ ਕਿ ਜੇਕਰ ਪਟੀਸ਼ਨਕਰਤਾ ਨੂੰ ਗਰਭਪਾਤ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਤਾਂ ਉਸ ਨੂੰ ਗੰਭੀਰ ਰੂਪ ਨਾਲ ਮਨੋਵਿਗਿਆਨਕ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ, ਇਸ ਲਈ ਮੈਂ ਵਕੀਲ ਤੋਂ ਸਹਿਮਤ ਹਾਂ ਕਿ ਇਸ ਮਾਮਲੇ ਵਿੱਚ ਪਟੀਸ਼ਨਕਰਤਾ ਨੂੰ ਗਰਭਪਾਤ ਕਰਾਉਣ ਦੀ ਮਨਜ਼ੂਰੀ ਦਿੱਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦਿੱਲੀ ਪੁਲਸ 'ਚ ਵੱਡਾ ਫੇਰਬਦਲ, 40 ਸੀਨੀਅਰ IPS ਅਫਸਰਾਂ ਦਾ ਤਬਾਦਲਾ
NEXT STORY