ਨਵੀਂ ਦਿੱਲੀ- ਦਿੱਲੀ ਸਥਿਤ ਰਾਸ਼ਟਰਪਤੀ ਭਵਨ ਅਤੇ ਲੋਕ ਸਭਾ ਸਕੱਤਰੇਤ ਤੋਂ ਬਾਅਦ ਹੁਣ ਕੋਰੋਨਾ ਨੇ ਮੌਸਮ ਵਿਭਾਗ 'ਚ ਦਸਤਕ ਦੇ ਦਿੱਤੀ ਹੈ। ਨਵੀਂ ਦਿੱਲੀ ਦੇ ਮੌਸਮ ਕੇਂਦਰ 'ਚ ਤਾਇਨਾਤ ਇਕ ਕਰਮਚਾਰੀ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਮਲਟੀ ਟਾਸਕਿੰਗ ਸਟਾਫ ਦੇ ਤੌਰ 'ਤੇ ਕੰਮ ਕਰ ਰਹੇ ਮੌਸਮ ਵਿਭਾਗ ਦੇ ਕਰਮਚਾਰੀ ਦੀ ਮੌਤ ਸਫ਼ਦਰਜੰਗ ਹਸਪਤਾਲ 'ਚ 17 ਅਪ੍ਰੈਲ ਨੂੰ ਹੋਈ ਸੀ।
10 ਕਰਮਚਾਰੀਆਂ ਨੂੰ ਆਪਣੇ ਘਰ ਹੀ ਕੁਆਰੰਟੀਨ ਰਹਿਣ ਲਈ ਕਿਹਾ ਗਿਆ
ਇਸ ਤੋਂ ਬਾਅਦ ਮੌਸਮ ਵਿਭਾਗ 'ਚ ਹੜਕੰਪ ਮਚ ਗਿਆ। ਜਲਦੀ 'ਚ ਮੌਸਮ ਕੇਂਦਰ ਦੇ ਕਈ ਕਰਮਚਾਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇੱਥੇ ਸੈਨੀਟਾਈਜੇਸ਼ਨ ਵੀ ਕੀਤਾ ਗਿਆ। ਸੰਪਰਕ 'ਚ ਆਏ 10 ਕਰਮਚਾਰੀਆਂ ਨੂੰ ਆਪਣੇ ਘਰ ਹੀ ਕੁਆਰੰਟੀਨ ਰਹਿਣ ਲਈ ਕਿਹਾ ਗਿਆ ਹੈ। ਦਿੱਲੀ 'ਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।
ਲੋਕ ਸਭਾ ਤੇ ਰਾਸ਼ਟਰਪਤੀ ਭਵਨ ਤੱਕ ਵੀ ਪਹੁੰਚਿਆ ਕੋਰੋਨਾ
ਇਸ ਤੋਂ ਪਹਿਲਾਂ ਲੋਕ ਸਭਾ ਸਕੱਤਰੇਤ 'ਚ ਕੰਮ ਕਰਨ ਵਾਲੇ ਇਕ ਕਰਮਚਾਰੀ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਹ ਹਾਊਸ ਕੀਪਿੰਗ ਡਿਪਾਰਟਮੈਂਟ 'ਚ ਕੰਮ ਕਰਦੇ ਹਨ। ਉਨਾਂ ਦਾ ਇਲਾਜ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਚੱਲ ਰਿਹਾ ਹੈ। ਸਕੱਤਰੇਤ ਦੇ ਕਰਮਚਾਰੀ ਦੇ ਇਨਫੈਕਟਡ ਹੋਣ ਤੋਂ ਬਾਅਦ ਹੜਕੰਪ ਮਚ ਗਿਆ। ਲੋਕ ਸਭਾ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ 'ਚ ਕੰਮ ਕਰਨ ਵਾਲੇ ਇਕ ਕਰਮਚਾਰੀ ਦੀ ਰਿਸ਼ਤੇਦਾਰ ਕੋਰੋਨਾ ਪਾਜ਼ੀਟਿਵ ਮਿਲੀ।
ਫੇਫੜਿਆਂ ਨੂੰ ਹੀ ਨਹੀਂ ਸਗੋਂ ਸਰੀਰ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਕੋਰੋਨਾ
NEXT STORY