ਨਵੀਂ ਦਿੱਲੀ—ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉਤਰ ਭਾਰਤ 'ਚ ਠੰਡ ਦਾ ਕਹਿਰ ਜਾਰੀ ਹੈ। ਅੱਜ ਭਾਵ ਐਤਵਾਰ ਸਵੇਰਸਾਰ ਸਫਰਦਜੰਗ 'ਚ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਜੋ ਕਿ ਸ਼ਨੀਵਾਰ ਤੋਂ ਥੋੜਾ ਜਿਹਾ ਜਿਆਦਾ ਹੈ ਪਰ ਠੰਚ ਹੁਣ ਵੀ ਬਰਕਰਾਰ ਹੈ। ਦੱਸ ਸੀ।
ਦੱਸਣਯੋਗ ਹੈ ਕਿ ਯੂ.ਪੀ ਦੇ ਕਈ ਹਿੱਸਿਆਂ 'ਚ ਵੀ ਇਸ ਸਾਲ ਰਿਕਾਰਡ ਤੋੜ ਠੰਡ ਪੈ ਰਹੀ ਹੈ। ਯੂ.ਪੀ. 'ਚ ਸ਼ਨੀਵਾਰ ਨੂੰ 54 ਅਤੇ ਬਿਹਾਰ 'ਚ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਨਪੁਰ, ਬੁੰਦੇਲਖੰਡ ਅਤੇ ਨੇੜੇ ਦੇ ਜ਼ਿਲਿਆਂ 'ਚ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਯੂ.ਪੀ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਇਲਾਕਿਆਂ 'ਚ ਘੱਟੋ ਘੱਟ ਤਾਪਮਾਨ 2-3 ਡਿਗਰੀ ਦਰਜ ਕੀਤਾ ਗਿਆ। ਸਰਦੀ ਨਾਲ ਬਦਤਰ ਹਾਲਾਤ ਨੂੰ ਦੇਖਦੇ ਹੋਇਆ ਮੌਸਮ ਵਿਭਾਗ ਨੇ ਦਿੱਲੀ ਸਮੇਤ 6 ਸੂਬਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਸੀ।
ਮੌਸਮ ਮਾਹਰਾਂ ਅਨੁਸਾਰ 30 ਦਸੰਬਰ ਤੱਕ ਅਜਿਹੀ ਸਰਦੀ ਦੀ ਸਿਤਮ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਘੱਟੋ ਘੱਟ ਤਾਪਮਾਨ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 14 ਦਸੰਬਰ ਤੋਂ ਸ਼ੁਰੂ ਹੋਈ ਸ਼ੀਤਲਹਿਰ ਤੋਂ ਬਾਅਦ ਸਰਦੀ ਦਾ ਸਿਤਮ ਜਾਰੀ ਹੈ।
ਝਾਰਖੰਡ 'ਚ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ ਹੇਮੰਤ ਸੋਰੇਨ
NEXT STORY