ਅਮਰੇਲੀ, (ਭਾਸ਼ਾ)– ਗੁਜਰਾਤ ਦੇ ਅਮਰੇਲੀ ਹਵਾਈ ਅੱਡੇ ’ਤੇ ਉਤਰਨ ਦੌਰਾਨ ਐਤਵਾਰ ਦੁਪਹਿਰ ਇਕ ਟ੍ਰੇਨੀ ਜਹਾਜ਼ ਰਨਵੇਅ ਤੋਂ ਤਿਲਕ ਗਿਆ, ਹਾਲਾਂਕਿ ਟ੍ਰੇਨੀ ਪਾਇਲਟ ਨੂੰ ਕੋਈ ਸੱਟ ਨਹੀਂ ਲੱਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਮਰੇਲੀ ਦੇ ਕਲੈਕਟਰ ਵਿਕਲਪ ਭਾਰਦਵਾਜ ਨੇ ਦੱਸਿਆ ਕਿ ਇਕ ਸੀਟ ਵਾਲਾ ਇਹ ਛੋਟਾ ਜਹਾਜ਼ ਨਿੱਜੀ ਹਵਾਬਾਜ਼ੀ ਸੰਸਥਾ ਦਾ ਸੀ। ਭਾਰਦਵਾਜ ਨੇ ਕਿਹਾ ਕਿ ਜਹਾਜ਼ ਨੂੰ ਕੁਝ ਨੁਕਸਾਨ ਪਹੁੰਚਿਆ ਪਰ ਟ੍ਰੇਨੀ ਪਾਇਲਟ ਸੁਰੱਖਿਅਤ ਹੈ। ਸ਼ਹਿਰੀ ਹਵਾਬਾਜ਼ੀ ਅਧਿਕਾਰੀ ਇਸ ਘਟਨਾ ਦੀ ਜਾਂਚ ਕਰਨਗੇ।
ਲੱਦਾਖ ਦੇ ਲੋਕਾਂ ਅਤੇ ਸੱਭਿਆਚਾਰ ’ਤੇ ਭਾਜਪਾ ਤੇ ਸੰਘ ਕਰ ਰਹੇ ਹਮਲਾ : ਰਾਹੁਲ ਗਾਂਧੀ
NEXT STORY