ਨਵੀਂ ਦਿੱਲੀ (PTI) : ਦਿੱਲੀ ਸਰਕਾਰ ਨੇ ਸ਼ਹਿਰ 'ਚ ਪ੍ਰਦੂਸ਼ਣ ਦੇ ਪੱਧਰਾਂ 'ਚ ਆਏ ਤੇਜ਼ ਉਛਾਲ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਮੰਗਲਵਾਰ 11 ਨਵੰਬਰ ਨੂੰ ਦਿੱਲੀ ਸਰਕਾਰ ਨੇ ਸਕੂਲਾਂ ਨੂੰ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਕਲਾਸਾਂ ਹਾਈਬ੍ਰਿਡ ਮੋਡ (ਭਾਵ, ਸਰੀਰਕ ਅਤੇ ਆਨਲਾਈਨ ਦੋਵਾਂ ਮੋਡਾਂ) 'ਚ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ।
ਕਿਉਂ ਲਿਆ ਗਿਆ ਇਹ ਫੈਸਲਾ?
ਇਹ ਨਿਰਦੇਸ਼ ਉਦੋਂ ਆਇਆ ਜਦੋਂ ਕੇਂਦਰ ਨੇ ਪ੍ਰਦੂਸ਼ਣ ਵਿਰੋਧੀ ਉਪਾਵਾਂ ਤਹਿਤ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਤੀਜੇ ਪੜਾਅ (Stage III) ਨੂੰ ਲਾਗੂ ਕੀਤਾ। ਸਿੱਖਿਆ ਡਾਇਰੈਕਟੋਰੇਟ (DoE) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਅਣ-ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਨਾਲ-ਨਾਲ NDMC, MCD ਅਤੇ ਦਿੱਲੀ ਛਾਉਣੀ ਬੋਰਡ ਦੇ ਸਕੂਲਾਂ ਦੇ ਮੁਖੀਆਂ ਨੂੰ ਵੀ ਤੁਰੰਤ ਪ੍ਰਭਾਵ ਨਾਲ 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਹਾਈਬ੍ਰਿਡ ਮੋਡ ਵਿੱਚ ਕਲਾਸਾਂ ਕਰਵਾਉਣ ਲਈ ਕਿਹਾ ਗਿਆ ਹੈ। ਇਹ ਫੈਸਲਾ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।
AQI 'ਚ ਭਾਰੀ ਵਾਧਾ
GRAP ਸਟੇਜ 3 ਦੀਆਂ ਪਾਬੰਦੀਆਂ ਲਾਗੂ ਕਰਨ ਦਾ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) ਸੋਮਵਾਰ ਨੂੰ 362 ਤੋਂ ਤੇਜ਼ੀ ਨਾਲ ਵਧ ਕੇ ਮੰਗਲਵਾਰ ਦੀ ਸਵੇਰ ਨੂੰ 425 'ਤੇ ਪਹੁੰਚ ਗਿਆ ਸੀ। ਪ੍ਰਦੂਸ਼ਕਾਂ ਦੇ ਸਤ੍ਹਾ ਦੇ ਨੇੜੇ ਇਕੱਠੇ ਹੋਣ ਦਾ ਕਾਰਨ ਸ਼ਾਂਤ ਹਵਾਵਾਂ, ਇੱਕ ਸਥਿਰ ਵਾਯੂਮੰਡਲ ਤੇ ਪ੍ਰਤੀਕੂਲ ਮੌਸਮੀ ਸਥਿਤੀਆਂ ਨੂੰ ਦੱਸਿਆ ਗਿਆ ਹੈ।
Hybrid Mode School Classes ਦਾ ਮਤਲਬ ਕੀ ਹੈ?
“Hybrid Mode” ਦਾ ਮਤਲਬ ਹੈ, ਆਫਲਾਈਨ (ਸਕੂਲ 'ਚ) ਤੇ ਆਨਲਾਈਨ (ਘਰ ਤੋਂ) ਪੜ੍ਹਾਈ ਦਾ ਮਿਲਿਆ–ਜੁਲਿਆ ਤਰੀਕਾ। ਇਸ ਮੋਡ 'ਚ ਵਿਦਿਆਰਥੀ ਦੋਵਾਂ ਤਰੀਕਿਆਂ ਨਾਲ ਕਲਾਸ ਲੈ ਸਕਦੇ ਹਨ:
ਕੁਝ ਬੱਚੇ ਸਕੂਲ 'ਚ ਬੈਠ ਕੇ ਆਫਲਾਈਨ ਕਲਾਸਾਂ ਲੈ ਸਕਦੇ ਤੇ ਕੁਝ ਬੱਚੇ ਉਹੀ ਕਲਾਸ ਘਰ ਬੈਠੇ ਆਨਲਾਈਨ ਪਲੇਟਫਾਰਮ (ਜਿਵੇਂ Zoom, Google Meet ਆਦਿ) ਰਾਹੀਂ ਲੈ ਸਕਦੇ ਹਨ।
Delhi blast: ਪੁਲਸ ਦੀ ਵੱਡੀ ਕਾਰਵਾਈ, ਪੁਲਵਾਮਾ ਤੋਂ ਇੱਕ ਹੋਰ ਡਾਕਟਰ ਗ੍ਰਿਫ਼ਤਾਰ
NEXT STORY