ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀ ਕੀਤਾ ਜਾ ਰਿਹਾ ਹੈ, ਇਸ ਨੂੰ ਲੈ ਕੇ ਅੱਜ ਯਾਨੀ ਸੰਸਦ ਦੀ ਸਟੈਂਡਿੰਗ ਕਮੇਟੀ ਫਾਰ ਅਰਬਨ ਡਿਵੈਲਪਮੈਂਟ ਦੀ ਮੀਟਿੰਗ ਬੁਲਾਈ ਗਈ ਸੀ ਪਰ ਸੀਨੀਅਰ ਅਧਿਕਾਰੀਆਂ ਦੇ ਨਾ ਆਉਣ ਕਾਰਨ ਮੀਟਿੰਗ ਕੁਝ ਮਿੰਟਾਂ 'ਚ ਹੀ ਖਤਮ ਕਰ ਦਿੱਤੀ ਗਈ। ਇਹ ਸਟੈਂਡਿੰਗ ਕਮੇਟੀ ਦੀ ਪਹਿਲੀ ਮੀਟਿੰਗ ਸੀ। ਕਮੇਟੀ 'ਚ ਕੁੱਲ 30 ਮੈਂਬਰ ਹਨ, ਇਨ੍ਹਾਂ 'ਚੋਂ ਸਿਰਫ਼ 5 ਹੀ ਪੁੱਜੇ ਸਨ। ਦਿੱਲੀ 'ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਕੀ ਕਦਮ ਚੁੱਕੇ ਗਏ ਹਨ ਅਤੇ ਅੱਗੇ ਕੀ ਕਦਮ ਚੁੱਕੇ ਜਾਣਗੇ, ਇਹ ਜਾਣਕਾਰੀ ਲੈਣ ਲਈ ਮੀਟਿੰਗ 'ਚ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਦੇ ਵਾਈਸ ਚੇਅਰਮੈਨ, ਐੱਨ.ਡੀ.ਐੱਮ.ਸੀ. ਦੇ ਵਾਈਸ ਚੇਅਰਮੈਨ, ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਤਿੰਨੋਂ ਕਮਿਸ਼ਨਰ, ਵਾਤਾਵਰਣ ਮੰਤਰਾਲੇ ਦੇ ਸੈਕ੍ਰੇਟਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸੈਕ੍ਰੇਟਰੀ ਨੂੰ ਬੁਲਾਇਆ ਗਿਆ ਸੀ ਪਰ ਮੀਟਿੰਗ 'ਚ ਕੋਈ ਸੀਨੀਅਰ ਅਧਿਕਾਰੀ ਨਹੀਂ ਪਹੁੰਚਿਆ।
ਮੀਟਿੰਗ 'ਚ ਮੈਂਬਰਾਂ ਦੇ ਨਾ ਪਹੁੰਚਣ ਦੀ ਗੱਲ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਤੱਕ ਪਹੁੰਚ ਚੁਕੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਪਤਾ ਕਰਨਗੇ ਕਿ ਅਧਿਕਾਰੀ ਮੀਟਿੰਗ 'ਚ ਕਿਉਂ ਨਹੀਂ ਗਏ। ਉਹ ਬੋਲੇ ਕਿ ਅਸੀਂ ਪ੍ਰਦੂਸ਼ਣ ਨੂੰ ਲੈ ਕੇ ਬਹੁਤ ਗੰਭੀਰ ਹਾਂ। ਇਸ ਨੂੰ ਘੱਟ ਕਰਨ ਲਈ ਸਾਂਝੀ ਕੋਸ਼ਿਸ਼ ਜ਼ਰੂਰੀ। ਦਿੱਲੀ ਦੇ ਤਿੰਨੋਂ ਐੱਮ.ਸੀ.ਡੀ. ਕਮਿਸ਼ਨਰ ਮੀਟਿੰਗ 'ਚ ਨਹੀਂ ਸਨ। ਐੱਨ.ਡੀ.ਐੱਮ.ਸੀ. ਦੇ ਸੀਨੀਅਰ ਅਧਿਕਾਰੀ ਦੇ ਨਾ ਆਉਣ ਕਾਰਨ ਉਨ੍ਹਾਂ ਦਾ ਪ੍ਰੇਜੇਂਟੇਸ਼ਨ ਵੀ ਨਹੀਂ ਦੇਖਿਆ ਗਿਆ, ਉਨ੍ਹਾਂ ਨੂੰ ਇਹ ਪ੍ਰੇਜੇਂਟੇਸ਼ਨ ਦੇਣਾ ਸੀ ਕਿ ਦਿੱਲੀ 'ਚ ਪ੍ਰਦੂਸ਼ਣ ਕਿਵੇਂ ਘੱਟ ਕੀਤਾ ਜਾ ਸਕਦਾ ਹੈ। ਵਾਤਾਵਰਣ ਮੰਤਰਾਲੇ ਦੇ ਸੈਕ੍ਰੇਟਰੀ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਵੀ ਨਹੀਂ ਆਏ। ਵਾਤਾਵਰਣ ਮੰਤਰਾਲੇ ਤੋਂ ਕੋਈ ਸੀਨੀਅਰ ਅਧਿਕਾਰੀ ਵੀ ਨਹੀਂ ਆਇਆ, ਸਿਰਫ਼ ਡਿਪਟੀ ਸੈਕ੍ਰੇਟਰੀ ਨੂੰ ਭੇਜ ਦਿੱਤਾ ਗਿਆ।
ਸੂਤਰਾਂ ਅਨੁਸਾਰ ਕਮੇਟੀ ਚੇਅਰਮੈਨ ਜਗਦੰਬਿਕਾ ਪਾਲ ਨੇ ਇਸ ਨੂੰ ਲੈ ਕੇ ਬੇਹੱਦ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦਾ ਰਵੱਈਆ ਠੀਕ ਨਹੀਂ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ, ਉਨ੍ਹਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਹੁਣ ਅਗਲੀ ਮੀਟਿੰਗ 'ਚ ਇਸ 'ਤੇ ਚਰਚਾ ਹੋਵੇਗੀ। ਸੂਤਰਾਂ ਅਨੁਸਾਰ ਅਗਲੀ ਮੀਟਿੰਗ 20 ਨਵੰਬਰ ਨੂੰ ਹੋ ਸਕਦੀ ਹੈ। ਸੂਤਰਾਂ ਅਨੁਸਾਰ ਅਧਿਕਾਰੀਆਂ ਦੇ ਨਾ ਆਉਣ ਤੋਂ ਨਾਰਾਜ਼ ਚੇਅਰਮੈਨ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖਣਗੇ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਜਾਣਕਾਰੀ ਦੇਣਗੇ। ਕੇਂਦਰ ਸਰਕਾਰ ਦੀ ਅਰਬਨ ਡਿਵੈਲਪਮੈਂਟ ਮਿਨੀਸਟ੍ਰੀ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਾਰੇ ਰਾਜਾਂ ਨੂੰ 1192 ਕਰੋੜ ਰੁਪਏ ਦਿੱਤੇ ਸਨ, ਫਿਰ ਵੱਖ ਤੋਂ ਦਿੱਲੀ ਐੱਮ.ਸੀ.ਡੀ. ਨੂੰ 262 ਕਰੋੜ ਰੁਪਏ ਹੋਰ ਦਿੱਤੇ ਸਨ।
INX ਮਾਮਲਾ:ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਿਜ
NEXT STORY