ਨਵੀਂ ਦਿੱਲੀ- ਦਿੱਲੀ 'ਚ ਵਾਹਨਾਂ ਨਾਲ ਹੋਣ ਵਾਲੇ ਪ੍ਰਦੂਸ਼ਣ 'ਚ 15 ਤੋਂ 20 ਫੀਸਦੀ ਤੱਕ ਕਮੀ ਕੀਤੀ ਜਾ ਸਕਦੀ ਹੈ ਪਰ ਆਵਾਜਾਈ ਸਿਗਨਲ 'ਤੇ ਲੋਕ ਆਪਣੇ ਵਾਹਨ ਦੇ ਇੰਜਣ ਬੰਦ ਕਰਨਾ ਸ਼ੁਰੂ ਕਰ ਦੇਣ। ਇਹ ਗੱਲ ਬੁੱਧਵਾਰ ਨੂੰ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਹੀ। ਰਾਸ਼ਟਰੀ ਰਾਜਧਾਨੀ 'ਚ ਆਈ.ਟੀ.ਓ. ਆਵਾਜਾਈ ਸਿਗਨਲ ਤੋਂ 26 ਦਿਨਾਂ ਲਈ 'ਰੈੱਡ ਲਾਈਟ ਆਨ, ਗੱਡੀ ਆਫ' ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਰਾਏ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰੀ ਨਾਲ ਕੰਮ ਕਰੋ ਅਤੇ ਆਵਾਜਾਈ ਸਿਗਨਲ 'ਤੇ ਫਿਊਲ ਬਾਲਣਾ ਬੰਦ ਕਰੋ। ਉਨ੍ਹਾਂ ਨੇ ਕਿਹਾ,''ਮੁਹਿੰਮ ਦਾ ਮਕਸਦ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਦਿੱਲੀ 'ਚ ਕਰੀਬ ਇਕ ਕਰੋੜ ਰਜਿਸਟਰਡ ਵਾਹਨ ਹਨ। ਨਾਲ ਹੀ ਵਾਹਨਾਂ ਦਾ ਫਿਊਲ ਹਰ ਦਿਨ ਆਵਾਜਾਈ ਸਿਗਨਲ 'ਤੇ ਕਰੀਬ 15 ਅਤੇ 20 ਮਿੰਟ ਤੱਕ ਬਲਦਾ ਹੈ। ਇਸ ਮੁਹਿੰਮ ਦਾ ਮਕਸਦ ਸਿਗਨਲਾਂ 'ਤੇ ਫਿਊਲ ਸੜਨ ਤੋਂ ਬਚਾਉਣਾ ਹੈ।''
ਉਨ੍ਹਾਂ ਨੇ ਕਿਹਾ,''ਜੇਕਰ ਮਹਾਨਗਰ ਦੀ 2 ਕਰੋੜ ਆਬਾਦੀ ਇਸ ਮੁਹਿੰਮ 'ਚ ਸ਼ਾਮਲ ਹੁੰਦੀ ਹੈ ਤਾਂ ਅਸੀਂ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ 'ਚ 15 ਤੋਂ 20 ਫੀਸਦੀ ਤੱਕ ਕਮੀ ਲਿਆ ਸਕਦੇ ਹਾਂ। ਇਹ ਮੁਹਿੰਮ ਸਵੈ-ਇੱਛਕ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਨੂੰ ਸਫ਼ਲ ਬਣਾਓ।'' ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਇਸ ਮੁਹਿੰਮ ਦਾ ਮਕਸਦ ਰਾਜਧਾਨੀ ਦੇ 100 ਆਵਾਜਾਈ ਸਿਗਨਲਾਂ 'ਤੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਫੈਲਾਉਣਾ ਹੈ। ਇਹ ਮੁਹਿੰਮ 15 ਨਵੰਬਰ ਤੱਕ ਚਲੇਗੀ। ਇਸ ਪਹਿਲ ਦੀ ਸ਼ੁਰੂਆਤ ਆਰ.ਟੀ.ਓ. ਚੌਰਾਹੇ 'ਤੇ ਕਰਦੇ ਹੋਏ ਰਾਏ ਨੇ ਇਕ ਯਾਤਰੀ ਨੂੰ ਗੁਲਾਬ ਦਾ ਫੁੱਲ ਦੇ ਕੇ ਉਸ ਤੋਂ ਆਪਣੀ ਕਾਰ ਦਾ ਇੰਜਣ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਉਦੋਂ ਪ੍ਰਦੂਸ਼ਣ ਮੁਕਤ ਹੋਵੇਗੀ, ਜਦੋਂ ਸਰਕਾਰ ਅਤੇ ਜਨਤਾ ਮਿਲ ਕੇ ਕੰਮ ਕਰੇਗੀ। ਸਦਰ ਬਜ਼ਾਰ ਵਾਸੀ ਨਾਗਰਿਕ ਸੁਰੱਖਿਆ ਸੋਇਮ ਸੇਵਕ ਗੀਤਾ ਨੇ ਕਿਹਾ ਕਿ ਉਨ੍ਹਾਂ ਨੂੰ ਯਾਤਰੀਆਂ ਤੋਂ ਇਸ ਦੀ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਗੀਤਾ ਨੇ ਕਿਹਾ,''ਹਾਲੇ ਤੱਕ ਬੇਹੱਦ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ। ਅਪੀਲ ਕਰਦੇ ਹੀ ਲੋਕ ਆਪਣੇ ਵਾਹਨ ਦਾ ਇੰਜਣ ਬੰਦ ਕਰ ਰਹੇ ਹਨ। ਨਾ ਤਾਂ ਕੋਈ ਬਹਿਸ ਕਰ ਰਿਹਾ ਹੈ ਅਤੇ ਨਾ ਹੀ ਅਜਿਹਾ ਕਰਨ ਤੋਂ ਇਨਕਾਰ।'' ਰਾਏ ਨੇ ਕਿਹਾ ਕਿ ਨਾਗਰਿਕ ਸੁਰੱਖਿਆ ਸੋਇਮ ਸੇਵਕ ਆਵਾਜਾਈ ਸਿਗਨਲ 'ਤੇ ਸਵੇਰੇ 8 ਵਜੇ ਤੱਕ ਲੋਕਾਂ ਨੂੰ ਇਸ ਸੰਬੰਧ 'ਚ ਜਾਗਰੂਕ ਕਰਨਗੇ।
ਜੇਕਰ ਨਿਤੀਸ਼ ਗਲਤੀ ਨਾਲ ਵੀ ਚੋਣ ਜਿੱਤ ਗਏ ਤਾਂ ਬਿਹਾਰ ਬਰਬਾਦ ਹੋ ਜਾਵੇਗਾ: ਚਿਰਾਗ
NEXT STORY