ਨਵੀਂ ਦਿੱਲੀ- ਨੋਟਬੰਦੀ ਦੇ 7 ਸਾਲ ਪੂਰੇ ਹੋਣ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਰੁਜ਼ਗਾਰ ਨੂੰ ਤਬਾਹ ਕਰਨ, ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਅਸੰਗਠਿਤ ਖੇਤਰ ਦਾ ਲੱਕ ਤੋੜਨ ਦੀ ਇਕ ਸਾਜ਼ਿਸ਼ ਸੀ। ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ, ''ਨੋਟਬੰਦੀ ਇਕ ਸੋਚੀ-ਸਮਝੀ ਸਾਜ਼ਿਸ਼ ਸੀ। ਇਹ ਸਾਜ਼ਿਸ਼ ਰੁਜ਼ਗਾਰ ਨੂੰ ਤਬਾਹ ਕਰਨ, ਮਜ਼ਦੂਰਾਂ ਦੀ ਆਮਦਨ ਰੋਕਣ, ਛੋਟੇ ਕਾਰੋਬਾਰਾਂ ਨੂੰ ਤਬਾਹ ਕਰਨ, ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਅਸੰਗਠਿਤ ਆਰਥਿਕਤਾ ਨੂੰ ਤੋੜਨ ਦੀ ਸੀ।''

ਉਨ੍ਹਾਂ ਦਾਅਵਾ ਕੀਤਾ ਕਿ 99 ਫੀਸਦੀ ਆਮ ਭਾਰਤੀ ਨਾਗਰਿਕਾਂ 'ਤੇ ਹਮਲਾ, ਇਕ ਫੀਸਦੀ ਪੂੰਜੀਪਤੀਆਂ ਮੋਦੀ ਮਿੱਤਰਾਂ ਨੂੰ ਫਾਇਦਾ। ਇਹ ਇਕ ਹਥਿਆਰ ਸੀ, ਤਹਾਡੀ ਜੇਬ ਕੱਟਣ ਦਾ, ਪਰਮ ਮਿੱਤਰ ਦਾ ਬੈਗ ਭਰਨ ਅਤੇ ਉਸ ਨੂੰ 609 ਰੁਪਏ ਤੋਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਣਾਉਣ ਦਾ!”
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਨੂੰ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ, 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਹੁਣ 2000 ਰੁਪਏ ਦਾ ਨੋਟ ਚਲਣ ਤੋਂ ਬਾਹਰ ਹੋ ਗਿਆ ਹੈ।
ਦੇਸ਼ 'ਚ ਖੁੱਲ੍ਹਣ ਜਾ ਰਹੀ ਪਹਿਲੀ ਵੇਦਸ਼ੀ ਯੂਨੀਵਰਸਿਟੀ, ਸਿੱਖਿਆ ਮੰਤਰੀ ਦੀ ਮੌਜੂਦਗੀ 'ਚ ਹੋਇਆ ਐਲਾਨ
NEXT STORY