ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਵੀਰਵਾਰ ਐਲਾਨ ਕੀਤਾ ਕਿ ਪੰਜਾਬ ਕਿੰਗਜ਼ ਨੇ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਕਾਈਲ ਜੈਮੀਸਨ ਨੂੰ ਜ਼ਖਮੀ ਲਾਕੀ ਫਗਰਯੂਸਨ ਦੀ ਜਗ੍ਹਾ ਟੀਮ ’ਚ ਸ਼ਾਮਿਲ ਕੀਤਾ ਹੈ।ਟੀਮ ਨੂੰ ਫਗਰਯੂਸਨ ਦਾ ਬਦਲ ਲੱਭਣਾ ਪਿਆ ਕਿਉਂਕਿ ਨਿਊਜ਼ੀਲੈਂਡ ਦਾ ਇਹ ਤੇਜ਼ ਗੇਂਦਬਾਜ਼ ਹੈਮਸਟ੍ਰਿੰਗ ਦੀ ਸੱਟ ਕਾਰਨ ਆਈ. ਪੀ. ਐੱਲ. ਦੇ ਬਚੇ ਮੈਚਾਂ ’ਚੋਂ ਬਾਹਰ ਹੋ ਗਿਆ।
33 ਸਾਲਾ ਜੈਮੀਸਨ ਨੂੰ 12 ਅਪ੍ਰੈਲ ਨੂੰ ਸਨਰਾਈਜਰਜ਼ ਹੈਦਰਾਬਾਦ ਖਿਲਾਫ ਪੰਜਾਬ ਦੇ ਮੈਚ ਦੌਰਾਨ ਇਹ ਸੱਟ ਲੱਗੀ ਸੀ ਅਤੇ ਉਹ ਸਿਰਫ 2 ਗੇਂਦਾਂ ਸੁੱਟਣ ਤੋਂ ਬਾਅਦ ਮੈਦਾਨ ’ਚੋਂ ਬਾਹਰ ਚਲਾ ਗਿਆ ਸੀ। ਬੀ. ਸੀ. ਸੀ. ਆਈ. ਨੇ ਕਿਹਾ ਕਿ ਨਿਊਜ਼ੀਲੈਂਡ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਜੈਮੀਸਨ 2 ਕਰੋੜ ਰੁਪਏ ’ਚ ਪੰਜਾਬ ਨਾਲ ਜੁੜੇਗਾ।
IPL 2025 : ਬਟਲਰ ਦੀ ਜਗ੍ਹਾ ਮੈਂਡਿਸ ਗੁਜਰਾਤ ਟਾਈਟਨਸ 'ਚ ਸ਼ਾਮਲ
NEXT STORY