ਪਟਨਾ— ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ 'ਤੇ ਪਟਨਾ 'ਚ 2 ਅਣਪਛਾਤੇ ਨੌਜਵਾਨਾਂ ਨੇ ਸਿਆਹੀ ਸੁੱਟੀ ਹੈ। ਇਹ ਘਟਨਾ ਬਿਹਾਰ ਦੀ ਰਾਜਧਾਨੀ ਪਟਨਾ ਦੀ ਹੈ, ਜਿੱਥੇ ਕੇਂਦਰੀ ਮੰਤਰੀ 'ਤੇ ਸਿਆਹੀ ਸੁੱਟਣ ਤੋਂ ਬਾਅਦ ਦੋਸ਼ੀ ਨੌਜਵਾਨ ਫਰਾਰ ਹੋ ਗਿਆ। ਮੰਗਲਵਾਰ ਨੂੰ ਕੇਂਦਰੀ ਮੰਤਰੀ ਡੇਂਗੂ ਦੇ ਮਰੀਜ਼ਾਂ ਨੂੰ ਦੇਖਣ ਅਤੇ ਵਾਰਡਾਂ ਦਾ ਨਿਰੀਖਣ ਕਰਨ ਪੀ.ਐੱਮ.ਸੀ.ਐੱਚ. ਪਹੁੰਚੇ ਸਨ। ਨਿਰੀਖਣ ਦੌਰਾਨ ਹੀ ਉਨ੍ਹਾਂ ਨਾਲ ਇਹ ਘਟਨਾ ਹੋਈ। ਅਸ਼ਵਨੀ ਚੌਬੇ ਜਿਸ ਸਮੇਂ ਵਾਰਡ ਦਾ ਨਿਰੀਖਣ ਕਰ ਕੇ ਆਪਣੀ ਗੱਡੀ 'ਚ ਸਵਾਰ ਹੋਣ ਜਾ ਰਹੇ ਸਨ, ਉਸੇ ਸਮੇਂ ਉਨ੍ਹਾਂ 'ਤੇ ਸਿਆਹੀ ਸੁੱਟੀ ਗਈ। ਸਿਆਹੀ ਮੰਤਰੀ ਦੇ ਸਰੀਰ ਦੇ ਨਾਲ-ਨਾਲ ਗੱਡੀ 'ਤੇ ਵੀ ਜਾ ਡਿੱਗੀ।
ਜਾਣਕਾਰੀ ਅਨੁਸਾਰ 2 ਨੌਜਵਾਨਾਂ ਨੇ ਅਸ਼ਵਨੀ ਚੌਬੇ ਦੇ ਚਿਹਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿਆਹੀ ਸੁੱਟੀ ਅਤੇ ਫਰਾਰ ਹੋ ਗਏ। ਸਿਆਹੀ ਸੁੱਟਣ ਤੋਂ ਬਾਅਦ ਚੌਬੇ ਦੀ ਸੁਰੱਖਿਆ 'ਚ ਲੱਗੇ ਜਵਾਨਾਂ ਨੇ ਦੋਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਅਸ਼ਵਨੀ ਚੌਬੇ ਨੇ ਸਿਆਹੀ ਸੁੱਟਣ ਦੀ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਉਹੀ ਲੋਕ ਹਨ, ਜੋ ਅਪਰਾਧ ਜਗਤ ਨਾਲ ਨਾਤਾ ਰੱਖਦੇ ਹਨ ਅਤੇ ਕਿਸੇ ਜ਼ਮਾਨੇ 'ਚ ਅਪਰਾਧ ਦੇ ਖੇਤਰ 'ਚ ਕਾਫ਼ੀ ਅੱਗੇ ਸਨ।
ਇਸ ਤੋਂ ਪਹਿਲਾਂ ਚੌਬੇ ਨੇ ਪੀ.ਐੱਮ.ਸੀ.ਐੱਚ. ਹਸਪਤਾਲ 'ਚ ਡੇਂਗੂ ਦੇ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਨਾਲ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਹੈ ਤਾਂ ਉਹ ਇੱਥੇ ਬਣੇ ਸਿਹਤ ਕੇਂਦਰ 'ਚ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹਾਲਾਤ 'ਤੇ ਬਰਾਬਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਗੱਲ ਨਹੀਂ ਹੈ ਕਿ ਵੱਡੇ ਪੈਮਾਨੇ 'ਤੇ ਡੇਂਗੂ ਫੈਲ ਗਿਆ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਸ਼ਵਨੀ ਚੌਬੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੀ ਨਜ਼ਰ ਰੱਖ ਰਹੇ ਹਨ। ਡੇਂਗੂ ਬੀਮਾਰੀ ਹੈ ਅਤੇ ਕੋਈ ਵੀ ਬੀਮਾਰੀ ਫੈਲਦੀ ਹੈ ਪਰ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਾਂਗੇ।
ਜਾਣੋ ਕੌਣ ਨੇ ਅਭਿਜੀਤ ਬੈਨਰਜੀ, ਜਿਨ੍ਹਾਂ ਨੂੰ ਮਿਲਿਆ 'ਅਰਥਸ਼ਾਸਤਰ ਦਾ ਨੋਬਲ ਪੁਰਸਕਾਰ'
NEXT STORY