ਜੰਮੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ 21ਵੀਂ ਸਦੀ ਗਿਆਨ ਦੀ ਸਦੀ ਹੋਵੇਗੀ, ਜਿਸ ਦੀ ਭਾਰਤ ਅਗਵਾਈ ਕਰੇਗਾ। ਉਨ੍ਹਾਂ ਕਿਹਾ ਕਿ ਦੇਸ਼ 'ਚ 35 ਸਾਲ ਤੋਂ ਘੱਟ ਉਮਰ ਦੇ 80 ਕਰੋੜ ਨੌਜਵਾਨ ਹਨ ਅਤੇ ਹਰ ਨੌਜਵਾਨ ਦਾ ਸੁਪਨਾ ਇਸ ਦੇਸ਼ ਦੀ ਤਰੱਕੀ ਦੀ ਕਹਾਣੀ ਬਣ ਸਕਦਾ ਹੈ। ਮੋਦੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੇ 5ਵੇਂ ਦੀਸ਼ਾਂਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ ਕਿ ਇਹ ਗਿਆਨ ਦੀ ਸਦੀ ਹੈ ਅਤੇ ਜਦੋਂ ਵੀ ਗਿਆਨ ਦਾ ਦੌਰ ਹੁੰਦਾ ਹੈ, ਭਾਰਤ ਰਾਹ ਦਿਖਾਉਂਦਾ ਹੈ। ਮੋਦੀ ਨੇ ਕਿਹਾ ਕਿ ਭਾਰਤ 21ਵੀਂ ਸਦੀ ਦੀ ਅਗਵਾਈ ਕਰੇਗਾ ਕਿਉਂਕਿ 21ਵੀਂ ਸਦੀ ਗਿਆਨ ਦੀ ਸਦੀ ਹੈ।
ਵਿਦਿਆਰਥੀਆਂ ਨੂੰ ਮੋਦੀ ਨੇ ਕਿਹਾ ਕਿ 'ਅੱਗੇ ਕੀ' ਦਾ ਸਵਾਲ ਉਨ੍ਹਾਂ ਦੇ ਦਿਮਾਗ ਵਿਚ ਰਹੇਗਾ ਪਰ ਜੋ ਵਿਅਕਤੀ ਇਹ ਜਾਣਦਾ ਹੈ ਕਿ ਅੱਗੇ ਕੀ ਹੈ, ਉਸ ਨੂੰ ਦੂਜਿਆਂ ਦੇ ਨਿਰਭਰ ਰਹਿਣ ਦੀ ਲੋੜ ਨਹੀਂ ਹੋਵੇਗੀ। ਮੋਦੀ ਨੇ ਕਿਹਾ ਕਿ ਯਾਦ ਕਰੋ ਕਿ ਤੁਹਾਡੇ ਮਾਤਾ-ਪਿਤਾ ਨੇ ਤੁਹਾਡੇ ਲਈ ਕੀ ਕੀਤਾ। ਉਨ੍ਹਾਂ ਨੇ ਤੁਹਾਡੇ ਲਈ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਦਿੱਤੀ ਹੈ। ਤੁਸੀਂ ਆਪਣੇ ਬਚਪਨ ਵਿਚ ਬਹੁਤ ਕੁਝ ਸੋਚਿਆ ਹੋਵੇਗਾ ਪਰ ਸ਼ਾਇਦ ਉਹ ਸੱਚ ਨਹੀਂ ਹੋਇਆ। ਉਸ ਨੂੰ ਭੁੱਲ ਜਾਓ ਅਤੇ ਸੋਚੋ ਕਿ ਤੁਸੀਂ ਕੀ ਹਾਸਲ ਕੀਤਾ ਹੈ।
ਮੋਦੀ ਨੇ ਅੱਗੇ ਕਿਹਾ ਕਿ ਇਹ ਯੂਨੀਵਰਸਿਟੀ ਲੱਖਾਂ ਸ਼ਰਧਾਲੂਆਂ ਦੇ ਯੋਗਦਾਨ ਨਾਲ ਤਿਆਰ ਹੋਈ ਹੈ। ਉਨ੍ਹਾਂ ਕਿਹਾ ਕਿ ਆਓ, ਸੰਕਲਪ ਲਈਏ ਕਿ ਅਸੀਂ ਗਰੀਬਾਂ ਲਈ ਕੁਝ ਕਰਾਂਗੇ ਕਿਉਂਕਿ ਉਹ ਗਰੀਬ ਸ਼ਰਧਾਲੂ ਸਨ, ਜਿਨ੍ਹਾਂ ਨੇ ਇਸ ਯੂਨੀਵਰਸਿਟੀ ਨੂੰ ਤਿਆਰ ਕਰਨ 'ਚ ਯੋਗਦਾਨ ਦਿੱਤਾ। ਮੋਦੀ ਨੇ ਕਿਹਾ ਕਿ ਸਾਡਾ ਦੇਸ਼ ਨੌਜਵਾਨ ਅਬਾਦੀ ਨਾਲ ਵਿਕਾਸ ਦੀਆਂ ਨਵੀਂਆਂ ਉੱਚਾਈਆਂ 'ਤੇ ਜਾ ਰਿਹਾ ਹੈ ਅਤੇ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ।
ਲਾਲ ਜੋੜੇ 'ਚ ਧੀ ਨੂੰ ਕੀਤਾ ਸੀ ਵਿਦਾ, ਅਗਲੇ ਦਿਨ ਕਫਨ 'ਚ ਦੇਖ ਮਾਪੇ ਭੁਲਾ ਬੈਠੇ ਹੋਸ਼ (ਤਸਵੀਰਾਂ)
NEXT STORY