ਮੁੰਬਈ— 26/11 ਮੁੰਬਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਅਤੇ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲਾ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੂੰ ਫਾਂਸੀ ਲਾ ਦਿੱਤੀ ਗਈ ਪਰ ਜਾਂਦੇ-ਜਾਂਦੇ 19 ਸਾਲਾ ਦੇਵਿਕਾ ਰੋਟਵਾਨੀ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਦੇਵਿਕਾ ਹੀ ਛੋਟੀ ਉਮਰ ਦੀ ਮੁੱਖ ਗਵਾਹ ਹੈ, ਜਿਸ ਦੀ ਗਵਾਹੀ ਨੂੰ ਅਦਾਲਤ ਦੇ ਆਧਾਰ 'ਤੇ ਕਸਾਬ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।
ਆਓ ਜਾਣਦੇ ਹਾਂ ਦੇਵਿਕਾ ਦੀ ਦਰਦ ਭਰੀ ਦਾਸਤਾਨ—
ਦਰਅਸਲ ਮੁੰਬਈ 'ਚ 26 ਨਵੰਬਰ 2008 ਨੂੰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਅੱਤਵਾਦੀਆਂ ਨੇ ਛੱਤਰਪਤੀ ਸ਼ਿਵਾਜੀ ਟਰਮੀਨਸ ਰੇਲਵੇ ਸਟੇਸ਼ਨ ਤੋਂ ਲੈ ਕੇ ਤਾਜ ਹੋਟਲ ਨੂੰ ਆਪਣਾ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਦੀ ਗਵਾਹ ਬਣੀ ਦੇਵਿਕਾ, ਜਿਸ ਨੇ ਅੱਤਵਾਦੀ ਕਸਾਬ ਨੂੰ ਛੱਤਰਪਤੀ ਸ਼ਿਵਾਜੀ ਟਰਮੀਨਸ ਰੇਲਵੇ ਸਟੇਸ਼ਨ 'ਤੇ ਗੋਲੀਬਾਰੀ ਕਰਦਿਆਂ ਦੇਖਿਆ ਸੀ। ਉਸ ਸਮੇਂ ਦੇਵਿਕਾ 9 ਸਾਲ ਦੀ ਸੀ। ਦੇਵਿਕਾ ਦੱਸਦੀ ਹੈ ਕਿ ਅੱਤਵਾਦੀ ਕਸਾਬ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਦੁਨੀਆ ਉਸ ਨੂੰ ਕਸਾਬ ਦੀ ਧੀ ਤਕ ਕਹਿਣ ਲੱਗੀ, ਜੋ ਉਸ ਨੂੰ ਬਹੁਤ ਬੁਰਾ ਲੱਗਦਾ ਹੈ।
ਇਹ ਸੀ ਹੱਡ ਬੀਤੀ—
ਉਸ ਦਿਨ ਆਪਣੇ ਨਾਲ ਜੋ ਬੀਤਿਆ, ਉਹ ਹੱਡ ਬੀਤੀ ਸੁਣਾਉਂਦਿਆਂ ਦੇਵਿਕਾ ਦੱਸਦੀ ਹੈ ਕਿ ਉਸ ਸ਼ਾਮ ਮੈਂ ਆਪਣੇ ਪਿਤਾ ਅਤੇ ਛੋਟੇ ਭਰਾ ਜਯੇਸ਼ ਨਾਲ ਵੱਡੇ ਭਰਾ ਭਰਤ ਨੂੰ ਮਿਲਣ ਪੁਣੇ ਜਾ ਰਹੀ ਸੀ। ਅਸੀਂ ਪਲੇਟਫਾਰਮ 'ਤੇ ਖੜ੍ਹੇ ਹੋ ਕੇ ਟਰੇਨ ਦੀ ਉਡੀਕ ਕਰ ਰਹੇ ਸੀ। ਅਚਾਨਕ ਹੀ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਫਿਰ ਗੋਲੀਆਂ ਅਤੇ ਧਮਾਕੇ ਸੁਣਾਈ ਦੇਣ ਲੱਗੇ। ਮੇਰੇ ਪਿਤਾ ਨੇ ਮੇਰਾ ਹੱਥ ਫੜਿਆ ਅਤੇ ਦੌੜਨ ਦੀ ਕੋਸ਼ਿਸ਼ ਕਰਨ ਲੱਗੇ ਪਰ ਅਚਾਨਕ ਮੈਨੂੰ ਗੋਲੀ ਲੱਗ ਗਈ ਅਤੇ ਮੈਂ ਹੇਠਾਂ ਡਿੱਗ ਪਈ। ਜਦੋਂ ਅੱਖ ਖੁੱਲ੍ਹੀ ਤਾਂ ਸਾਹਮਣੇ ਹੱਸਦਾ ਹੋਇਆ ਲੋਕਾਂ 'ਤੇ ਗੋਲੀਆਂ ਵਰ੍ਹਾਉਂਦਾ ਇਕ ਵਿਅਕਤੀ ਦੇਖਿਆ। ਉਹ ਕਸਾਬ ਸੀ, ਜੋ ਅੰਨ੍ਹੇਵਾਹ ਗੋਲੀਆਂ ਵਰ੍ਹਾ ਰਿਹਾ ਸੀ। ਇਹ ਸਭ ਦੇਖ ਕੇ ਮੈਂ ਬੇਹੋਸ਼ ਹੋ ਗਈ ਅਤੇ ਹੋਸ਼ ਵਿਚ ਆਈ ਤਾਂ ਹਸਪਤਾਲ ਵਿਚ ਸੀ। ਖੁਸ਼ਕਿਸਮਤੀ ਨਾਲ ਮੇਰੇ ਪਿਤਾ ਅਤੇ ਭਰਾ ਨੂੰ ਗੋਲੀ ਨਹੀਂ ਲੱਗੀ। ਮੈਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਗਿਆ।
ਇਸ ਦਰਮਿਆਨ ਅਚਾਨਕ ਇਕ ਦਿਨ ਮੁੰਬਈ ਪੁਲਸ ਦਾ ਫੋਨ ਆਇਆ ਕਿ ਕੀ ਤੁਸੀਂ ਕਸਾਬ ਵਿਰੁੱਧ ਅਦਾਲਤ ਵਿਚ ਗਵਾਹੀ ਦੇਵੋਗੇ? ਪਹਿਲਾਂ ਤਾਂ ਮੈਂ ਘਬਰਾ ਗਈ ਅਤੇ ਉਸ ਖੂੰਖਾਰ ਹਾਸੇ ਅਤੇ ਗੋਲੀਬਾਰੀ ਨੇ ਮੇਰਾ ਹੌਸਲਾ ਵਧਾਇਆ। ਮੈਂ ਗਵਾਹੀ ਦੇਣ ਲਈ ਹਾਮੀ ਭਰ ਦਿੱਤੀ। ਅਦਾਲਤ ਵਿਚ ਪੁੱਜੀ ਤਾਂ ਮੇਰੇ ਸਾਹਮਣੇ 3 ਲੋਕਾਂ ਨੂੰ ਪਹਿਚਾਣ ਲਈ ਲਿਆਂਦਾ ਗਿਆ, ਉਨ੍ਹਾਂ 'ਚੋਂ ਇਕ ਕਸਾਬ ਵੀ ਸੀ, ਜਿਸ ਨੂੰ ਮੈਂ ਪਛਾਣਿਆ।
J-K ਵਿਧਾਨ ਸਭਾ ਭੰਗ ਹੋਣ ਬਾਰੇ ਸੱਤਿਆ ਪਾਲ ਮਲਿਕ ਦਾ ਵੱਡਾ ਖੁਲਾਸਾ
NEXT STORY